ਹੱਥਾਂ 'ਚ ਤਮਗੇ ਲੈ ਕੈਪਟਨ ਨਿਵਾਸ ਅੱਗੇ ਧਰਨਾ ਦੇਣ ਪਹੁੰਚੇ ਪੈਰਾ-ਓਲੰਪਿਕ ਖਿਡਾਰੀ

Tuesday, Dec 03, 2019 - 02:11 PM (IST)

ਹੱਥਾਂ 'ਚ ਤਮਗੇ ਲੈ ਕੈਪਟਨ ਨਿਵਾਸ ਅੱਗੇ ਧਰਨਾ ਦੇਣ ਪਹੁੰਚੇ ਪੈਰਾ-ਓਲੰਪਿਕ ਖਿਡਾਰੀ

ਸਪੋਰਟਸ ਡੈਸਕ— ਭਾਰਤ ਲਈ ਅੰਤਰਰਾਸ਼ਟਰੀ ਪੱਧਰ 'ਤੇ ਕਈ ਤਮਗੇ ਜਿੱਤਣ ਵਾਲੇ ਪੰਜਾਬ ਦੇ ਪੈਰਾਓਲੰਪਿਕ ਖਿਡਾਰੀਆਂ ਵੱਲੋਂ ਅੱਜ ਪੰਜਾਬ ਦੇ ਮੁੱਖ ਮੰਤਰੀ ਦੇ ਚੰਡੀਗੜ੍ਹ ਨਿਵਾਸ ਅੱਗੇ ਹੱਥਾਂ 'ਚ ਤਮਗੇ ਫੜ ਕੇ ਧਰਨਾ ਦਿੱਤਾ ਜਾ ਰਿਹਾ ਹੈ। ਹੱਥਾਂ 'ਚ ਢੇਰ ਸਾਰੇ ਤਮਗੇ ਲੈ ਕੇ ਇਹ ਨੌਜਵਾਨ ਖਿਡਾਰੀ ਉਥੇ ਧਰਨਾ ਦੇਣ ਪਹੁੰਚੇ। ਧਰਨਾ ਦੇਣ ਪਹੁੰਚ ਖਿਡਾਰੀਆਂ ਦੀ ਮੰਗ ਹੈ ਕਿ ਸਰਕਾਰ ਉਨ੍ਹਾਂ ਨੂੰ ਸਟੇਟ ਐਵਾਰਡ ਦੇ ਕੇ ਫੁੱਲੀਆਂ ਪਾ ਰਹੀ ਹੈ, ਜਦਕਿ ਅਸਲ ਮੰਗ ਉਨ੍ਹਾਂ ਦੀ ਨੌਕਰੀ ਦੀ ਹੈ ਜੋ ਅਜੇ ਤੱਕ ਸਰਕਾਰ ਵੱਲੋਂ ਕਿਸੇ ਨੂੰ ਦਿੱਤੀ ਨਹੀਂ ਗਈ ਹੈ।

ਇਸ ਮੌਕੇ ਮੁੱਖ ਮੰਤਰੀ ਦੇ ਓ. ਐਸ. ਡੀ. ਅੰਕਿਤ ਬਾਂਸਲ ਵਲੋਂ ਖਿਡਾਰੀਆਂ ਨਾਲ ਮਿਲ ਕੇ ਉਨ੍ਹਾਂ ਨੂੰ ਨੌਕਰੀਆਂ ਦੇਣ ਦਾ ਭਰੋਸਾ ਦਿਵਾਇਆ ਜਾ ਰਿਹਾ ਹੈ। ਪਰ ਖਿਡਾਰੀਆਂ ਨੂੰ ਇਸ ਗੱਲ ਦੀ ਨਰਾਜ਼ਗੀ ਹੈ ਕਿ ਪੰਜਾਬ ਸਰਕਾਰ ਵਲੋਂ ਉਨ੍ਹਾਂ ਦੀ ਕੋਈ ਸਾਰ ਨਹੀਂ ਲਈ ਜਾ ਰਹੀ ਤੇ ਜਿਸ ਕਾਰਨ ਉਹ ਅੱਜ ਚੰਡੀਗੜ੍ਹ ਵਿਖੇ ਕੈਪਟਨ ਦੇ ਨਿਵਾਸ ਅੱਗੇ ਧਰਨਾ ਦੇਣ ਪਹੁੰਚੇ ਹਨ।


Related News