ਪੰਜਾਬ ਗੋਲਡ ਕਬੱਡੀ ਕੱਪ 7 ਨੂੰ : ਮੱਖਣ ਧਾਲੀਵਾਲ

01/03/2018 2:26:24 AM

ਕਪੂਰਥਲਾ (ਗੌਰਵ)- ਸਵ. ਅਮਰਜੀਤ ਸਿੰਘ ਬਾਊ ਵਿਰਕ ਦੀ ਨਿੱਘੀ ਯਾਦ ਨੂੰ ਸਮਰਪਿਤ ਐੱਨ. ਆਰ. ਆਈ. ਵੀਰਾਂ ਦੇ ਸਹਿਯੋਗ ਨਾਲ ਪੰਜਾਬ ਗੋਲਡ ਕਬੱਡੀ ਕੱਪ 7 ਜਨਵਰੀ ਨੂੰ ਗੁਰੂ ਨਾਨਕ ਸਟੇਡੀਅਮ ਕਪੂਰਥਲਾ ਵਿਖੇ ਹੋ ਰਿਹਾ ਹੈ। ਕਬੱਡੀ ਟੂਰਨਾਮੈਂਟ ਦੀ ਜਾਣਕਾਰੀ ਦਿੰਦਿਆਂ ਉੱਘੇ ਖੇਡ ਪ੍ਰਮੋਟਰ ਮੱਖਣ ਧਾਲੀਵਾਲ ਯੂ. ਐੱਸ. ਏ. ਨੇ ਦੱਸਿਆ ਕਿ  ਉਕਤ ਟੂਰਨਾਮੈਂਟ 'ਚ ਪੰਜਾਬ ਕਬੱਡੀ ਅਕੈਡਮੀਜ਼ ਐਸੋਸੀਏਸ਼ਨ ਦੀਆਂ ਟੀਮਾਂ ਹਿੱਸਾ ਲੈਣਗੀਆਂ। ਜੇਤੂ ਟੀਮ ਨੂੰ ਡੇਢ ਲੱਖ ਰੁਪਏ ਦੇ ਨਕਦ ਇਨਾਮ ਤੇ ਉਪ ਜੇਤੂ ਨੂੰ ਇਕ ਲੱਖ ਰੁਪਏ ਦਾ ਨਕਦ ਇਨਾਮ ਦਿੱਤਾ ਜਾਵੇਗਾ। 
ਇਸ ਦੌਰਾਨ ਮੁੱਖ ਮਹਿਮਾਨ ਦੇ ਤੌਰ 'ਤੇ ਰਾਣਾ ਗੁਰਜੀਤ ਸਿੰਘ ਕੈਬਨਿਟ ਮੰਤਰੀ ਸ਼ਿਰਕਤ ਕਰਨਗੇ। ਟੂਰਨਾਮੈਂਟ ਦੀ ਕਾਮਯਾਬੀ ਲਈ ਜ਼ੋਨ ਸਿੰਘ ਗਿੱਲ, ਲਖਵਿੰਦਰ ਲੱਖਾ, ਦੇਵ ਥਿੰਦ, ਗੁਰਦੇਵ ਕੰਬੋਜ, ਤੀਰਥ ਗਾਖਲ, ਅਮੋਲਕ ਗਾਖਲ, ਛੱਬਾ ਥਿਆੜਾ, ਪਵਨ ਕੁਮਾਰ, ਦਵਿੰਦਰ ਰਾਜੂ, ਗੁਰਮੇਜ ਸਿੰਘ ਖਹਿਰਾ (ਸਾਰੇ ਅਮਰੀਕਾ ਤੋਂ) ਹਰਵਿੰਦਰ ਸਿੰਘ ਲੱਡੂ, ਬਿੱਕਰ ਸਿੰਘ, ਲੱਖਾ ਗਾਜੀਪੁਰ, ਬੰਤ ਨਿੱਝਰ, ਦੀਸ਼ਾ ਦਿਓ, ਮੇਜਰ ਨੱਤ,  ਬਿੱਲਾ ਸਿੱਧੂ, ਸੁਰਜੀਤ ਦੋਆਬੀਆ, ਸਿਕੰਦਰ ਸਿੰਘ, ਕੁਲਬੀਰ ਸਿੰਘ, ਕਰਮਜੀਤ ਸੁੰਨੜ, ਨਿਰੰਜਣ ਸਿੰਘ, ਰਣਜੀਤ ਧਾਲੀਵਾਲ (ਸਾਰੇ ਕੈਨੇਡਾ ਤੋਂ) ਅਤੇ ਸੰਜੇ ਕੁਮਾਰ, ਕੁਲਵੰਤ ਧਾਮੀ, ਕਾਕਾ ਗਰੇਵਾਲ, ਮਨਜੀਤ ਜੌਹਲ, ਬੱਬੂ ਖੈੜਾ, ਬਿੱਟੂ, ਟੋਨੀ, ਡਾਲੀ, ਮੰਗਲ ਜੌਹਲ, ਹਰਨੇਕ ਅਟਵਾਲ, ਮਦਨ ਗੋਪਾਲ ਕਬੱਡੀ ਕੋਚ ਆਦਿ ਪਤਵੰਤੇ ਨਿੱਘਾ ਯੋਗਦਾਨ ਪਾ ਰਹੇ ਹਨ, ਜਦਕਿ ਦਵਿੰਦਰ ਰਾਜੂ ਯੂ. ਐੱਸ. ਏ. ਵੱਲੋਂ ਬੈਸਟ ਰੇਡਰ ਤੇ ਬੈਸਟ ਜਾਫੀ ਨੂੰ ਮੋਟਰਸਾਈਕਲ ਦਿੱਤੇ ਜਾਣਗੇ। ਟੂਰਨਾਮੈਂਟ ਦੌਰਾਨ 12 ਵਜੇ ਤੱਕ ਕੂਪਨ ਵੰਡੇ ਜਾਣਗੇ, ਜਿਸ 'ਚ ਮੋਟਰਸਾਈਕਲ ਤੇ ਹੋਰ ਆਕਰਸ਼ਕ ਇਨਾਮ ਹੋਣਗੇ।

 


Related News