''PM ਕੋਲ ਜਾਵਾਂ ਜਾਂ CM ਕੋਲ..?'' ਭਾਰਤੀ ਕ੍ਰਿਕਟਰ ਨਾਲ ਹੋ ਗਿਆ ਵੱਡਾ ਕਾਂਡ, ਖ਼ੁਦ ਸ਼ੇਅਰ ਕੀਤੀ ਵੀਡੀਓ
Monday, Sep 28, 2026 - 05:10 PM (IST)
ਸਪੋਰਟਸ ਡੈਸਕ : ਭਾਰਤੀ ਕ੍ਰਿਕਟ ਟੀਮ ਦੇ ਤੇਜ਼ ਗੇਂਦਬਾਜ਼ ਦੀਪਕ ਚਾਹਰ ਦੇ ਗਰਾਊਂਡ ਤੋਂ ਤਿੰਨ ਕੀਮਤੀ ਬੈਟ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਚਾਹਰ ਮੈਦਾਨ 'ਤੇ ਟ੍ਰੇਨਿੰਗ ਕਰ ਰਹੇ ਸਨ, ਜਦੋਂ ਇਹ ਚੋਰੀ ਹੋਈ। ਚੋਰੀ ਹੋਏ ਬੈਟ ਐੱਸ.ਐੱਸ. (SS) ਕੰਪਨੀ ਦੇ 'ਪਲੇਅਰ ਐਡੀਸ਼ਨ' ਸਨ।
ਦੀਪਕ ਚਾਹਰ ਨੇ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਪੋਸਟ ਕਰ ਕੇ ਦੱਸਿਆ ਕਿ ਕੱਲ੍ਹ ਸ਼ਾਮ ਗਰਾਊਂਡ ਤੋਂ ਉਨ੍ਹਾਂ ਦੇ ਤਿੰਨ ਬੈਟ ਚੋਰੀ ਹੋ ਗਏ। ਉਨ੍ਹਾਂ ਦੱਸਿਆ ਕਿ ਇਹ ਤਿੰਨੋਂ ਬੈਟ ਡੇਢ ਲੱਖ (1.5 ਲੱਖ) ਰੁਪਏ ਦੀ ਕੀਮਤ ਦੇ ਸਨ। ਉਨ੍ਹਾਂ ਕਿਹਾ ਕਿ ਚੋਰ ਨੂੰ ਇਹ ਨਹੀਂ ਪਤਾ ਕਿ ਇਹ ਕਿੰਨੇ ਦੇ ਹਨ ਤੇ ਉਹ ਇਨ੍ਹਾਂ ਨੂੰ ਵੇਚ ਦੇਵੇਗਾ ਜਾਂ ਟੈਨਿਸ ਬਾਲ ਨਾਲ ਖੇਡੇਗਾ। ਚਾਹਰ ਨੇ ਇਹ ਵੀ ਕਿਹਾ ਕਿ ਚੋਰ ਉਨ੍ਹਾਂ ਤੋਂ ਹੀ ਪੈਸੇ ਲੈ ਲੈਂਦਾ, ਉਹ ਖੁਦ ਪੈਸੇ ਦੇ ਦਿੰਦੇ।
Deepak Chahar says three of his Player Edition bats, worth around ₹1.5 lakh in total, were stolen from the ground. 😂
— Mention Cricket (@MentionCricket) September 28, 2026
He says he now has a few options: go to the police, ask Yogi Ji or Modi Ji for help, pray to God… or simply ask SS for new bats. 😂
Deepak Chahar to the… pic.twitter.com/vaN238MyY2
ਦੀਪਕ ਚਾਹਰ ਨੇ ਪ੍ਰਸ਼ੰਸਕਾਂ ਤੋਂ ਪੁੱਛਿਆ ਕਿ ਹੁਣ ਉਨ੍ਹਾਂ ਨੂੰ ਕੀ ਕਰਨਾ ਚਾਹੀਦਾ ਹੈ। ਉਨ੍ਹਾਂ ਕੋਲ ਕਈ ਵਿਕਲਪ ਹਨ ਕੀ ਉਹ ਪੁਲਸ ਕੋਲ ਸ਼ਿਕਾਇਤ ਕਰਨ, ਯੋਗੀ ਜੀ ਜਾਂ ਪੀਐੱਮ ਮੋਦੀ ਕੋਲ ਜਾਣ ਜਾਂ ਫਿਰ ਸਿੱਧਾ ਰੱਬ ਅੱਗੇ ਅਰਦਾਸ ਕਰਨ ਕਿ ਚੋਰ ਨੂੰ ਬੁੱਧੀ ਆਵੇ ਅਤੇ ਉਹ ਬੈਟ ਵਾਪਸ ਕਰ ਜਾਵੇ। ਉਨ੍ਹਾਂ ਇਹ ਵੀ ਕਿਹਾ ਕਿ ਉਹ ਐੱਸ.ਐੱਸ. ਕੰਪਨੀ ਤੋਂ ਹੋਰ ਬੈਟ ਮੰਗਵਾ ਸਕਦੇ ਹਨ। ਦੀਪਕ ਚਾਹਰ ਇਸ ਸਮੇਂ ਭਾਰਤੀ ਟੀਮ ਤੋਂ ਬਾਹਰ ਚੱਲ ਰਹੇ ਹਨ ਅਤੇ ਸੱਟਾਂ ਕਾਰਨ ਉਨ੍ਹਾਂ ਦਾ ਕਰੀਅਰ ਪ੍ਰਭਾਵਿਤ ਰਿਹਾ ਹੈ। ਉਨ੍ਹਾਂ ਨੇ ਭਾਰਤ ਲਈ 13 ਇੱਕਰੋਜ਼ਾ ਮੈਚਾਂ ਵਿੱਚ 16 ਵਿਕਟਾਂ ਅਤੇ 203 ਦੌੜਾਂ ਬਣਾਈਆਂ ਹਨ, ਜਦਕਿ 25 ਟੀ-20 ਮੈਚਾਂ ਵਿੱਚ 31 ਵਿਕਟਾਂ ਹਾਸਲ ਕੀਤੀਆਂ ਹਨ। ਫਿਲਹਾਲ ਉਹ ਆਈ.ਪੀ.ਐੱਲ. ਵਿੱਚ ਮੁੰਬਈ ਇੰਡੀਅਨਜ਼ ਟੀਮ ਦਾ ਹਿੱਸਾ ਹਨ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
