ਖਾਲੀ ਸਟੇਡੀਅਮ ਦੇ ਕਾਰਣ ਬੈਂਚ ’ਤੇ ਬੈਠੇ ਖਿਡਾਰੀਅਾਂ ਤੇ ਅਧਿਕਾਰੀਅਾਂ ਨੂੰ ਮਿਲੀ ਸਜ਼ਾ

06/30/2020 11:21:04 AM

ਰੋਮ– ਕੋਰੋਨਾ ਵਾਇਰਸ ਮਹਾਮਾਰੀ ਤੋਂ ਬਚਣ ਲਈ ਦਰਸ਼ਕਾਂ ਦੇ ਬਿਨਾਂ ਖੇਡੇ ਜਾ ਰਹੇ ਸਿਰੀ-ਏ ਮੁਕਾਬਲੇ ਦੇ ਬੈਂਚ ’ਤੇ ਬੈਠੇ ਖਿਡਾਰੀਅਾਂ ਤੇ ਟੀਮ ਅਧਿਕਾਰੀਅਾਂ ਦੀਅਾਂ ਗੱਲਾਂ ਨੂੰ ਰੈਫਰੀ ਅਾਸਾਨੀ ਨਾਲ ਸੁਣ ਰਹੇ ਹਨ ਤੇ ਲੀਗ ਦੀ ਵਾਪਸੀ ਤੋਂ ਬਾਅਦ ਦੋ ਦੌਰ ਦੇ ਮੁਕਾਬਲਿਅਾਂ ਦੌਰਾਨ ਗੈਰ-ਜ਼ਰੂਰੀ ਵਤੀਰੇ ਲਈ ਹੁਣ ਤਕ 4 ਕੋਚਾਂ ਨੂੰ ਸਜ਼ਾ ਦਿੱਤੀ ਜਾ ਚੁੱਕੀ ਹੈ। ਮੈਚ ਦੌਰਾਨ ਬੈਂਚ ਤੋਂ ਹਟਣ ਦੀ ਸਜ਼ਾ ਪਾਉਣ ਵਾਲੇ ਕੋਚ ਵਿਚ ਗਿਅਾਨ ਪੀਰੋ ਗੈਸਪਰੇਰਿਨੀ (ਅਟਲਾਂਟਾ), ਐਂਟੋਨੀਓ ਕਾਨਟੇ (ਇੰਟਰ), ਸਿਮੋਨ ਇੰਜਾਗੀ (ਲਾਜੀਓ) ਤੇ ਗਿਓਸੇਪੇ ਇਚਿਨੀ (ਫਿਓਰੇਂਟਿਨਾ) ਸ਼ਾਮਲ ਹਨ। 

ਇੰਟਰ ਮਿਲਾਨ ਦੇ ਗੋਲਕੀਪਰ ਦੇ ਤੌਰ ’ਤੇ ਤੀਜੀ ਪਸੰਦ ਟੋਮਮਾਸੋ ਬੇਰਨਰੀ ਨੂੰ ਵੀ ਅੈਤਵਾਰ ਨੂੰ ਪਾਰਮਾ ਦੇ ਮੈਚ ਦੌਰਾਨ ਗਲਤ ਤਰੀਕੇ ਨਾਲ ਨਾਰਾਜ਼ਗੀ ਦਿਖਾਉਣ ਲਈ ਬੈਂਚ ਤੋਂ ਹਟਾ ਦਿੱਤਾ ਗਿਅਾ ਸੀ। ਇਸਦੇ ਇਲਾਵਾ ਜੁਵੈਂਟਸ ਲਈ ਇਕ ਸਹਾਇਕ ਕੋਚ ਤੇ ਕਾਗਿਲਯਾਰੀ ਤੇ ਬ੍ਰੇਸ਼ੀਅਾ ਦੇ ਖੇਡ ਡਾਈਰੈਕਟਰ ਵੀ ਬੈਂਚ ਤੋਂ ਹਟਣ ਦੀ ਸਜ਼ਾ ਪਾਉਣ ਵਾਲੇ ਅਧਿਕਾਰੀਅਾਂ ਵਿਚ ਸ਼ਾਮਲ ਹੈ। ਸਿਰੀ-ਏ ਦੇ ਰੈਫਰੀ ਨਿਰਦੇਸ਼ਕ ਨਿਕੋਲ ਰਿਲਜਜੋਲੀ ਨੇ ਕਿਹਾ,‘‘ਅਸੀਂ ਕਿਸੇ ਦੇ ਖਿਲਾਫ ਨਹੀਂ ਹਾਂ। ਸਾਨੂੰ ਇਹ ਯਾਦ ਰੱਖਣ ਦੀ ਲੋੜ ਹੈ ਕਿ ਅਸੀਂ ਵਿਸ਼ਵ ਖੇਡਾਂ ਦਾ ਹਿੱਸਾ ਹਾਂ। ਇਟਲੀ ਤੇ ਦੁਨੀਅਾ ਭਰ ਵਿਚ ਨਿਯਮ ਇਕੋ ਜਿਹਾ ਹੋਣਾ ਚਾਹੀਦਾ ਹੈ। ਫਿਲਹਾਲ ਇਸ ਬਾਰੇ ਵਿਚ ਚਰਚਾ ਨਹੀਂ ਹੋ ਰਹੀ ।’’


Ranjit

Content Editor

Related News