ਟੀ-20 ਵਿਸ਼ਵ ਕੱਪ 'ਚ ਚੰਗੇ ਪ੍ਰਦਰਸ਼ਨ ਮਗਰੋਂ ਬੋਲੇ ਐਡਮ ਜੰਪਾ, IPL ਤੋਂ ਹਟਣ ਦਾ ਫ਼ੈਸਲਾ ਰਿਹਾ ਸਹੀ
Monday, Jun 10, 2024 - 11:18 AM (IST)
ਬ੍ਰਿਜਟਾਊਨ (ਭਾਸ਼ਾ)- ਆਸਟ੍ਰੇਲੀਆ ਦੇ ਸਪਿਨਰ ਐਡਮ ਜੰਪਾ ਨੇ ਕਿਹਾ ਕਿ ਆਈ. ਪੀ. ਐੱਲ. 2024 ਤੋਂ ਹਟਨ ਦਾ ਉਸ ਦਾ ਫੈਸਲਾ ਸਹੀ ਰਿਹਾ ਕਿਉਂਕਿ ਇਸ ਨਾਲ ਉਸ ਨੂੰ ਟੀ-20 ਵਿਸ਼ਵ ਕੱਪ ਦੀ ਤਿਆਰੀ ਕਰਨ ’ਚ ਮਦਦ ਮਿਲੀ। ਇਸ ਦੇ ਨਾਲ ਹੀ ਉਸ ਨੇ ਆਪਣੇ ਪਰਿਵਾਰ ਨਾਲ ਚੰਗਾ ਸਮਾਂ ਬਿਤਾਇਆ। ਜੰਪਾ ਨੇ ਟੀ-20 ਵਿਸ਼ਵ ਕੱਪ ’ਚ ਆਸਟ੍ਰੇਲੀਆ ਦੀ ਇੰਗਲੈਂਡ ’ਤੇ 36 ਦੌੜਾਂ ਦੀ ਜਿੱਤ ’ਚ ਮਹੱਤਵਪੂਰਨ ਭੂਮਿਕਾ ਨਿਭਾਈ।
ਇਹ ਖ਼ਬਰ ਵੀ ਪੜ੍ਹੋ - ਹੁਣ ਇਸ ਅਦਾਕਾਰ ਨੇ ਜੜਿਆ ਸੰਸਦ ਮੈਂਬਰ ਦੇ ਥੱਪੜ, ਸਾਹਮਣੇ ਆਈ ਵੀਡੀਓ, ਪੜ੍ਹੋ ਕਾਰਨ
ਜੰਪਾ ਨੇ ਮੈਚ ਤੋਂ ਬਾਅਦ ਪੱਤਰਕਾਰਾਂ ਨੂੰ ਕਿਹਾ ਕਿ ਨਿਸ਼ਚਿਤ ਤੌਰ ’ਤੇ ਵਿਸ਼ਵ ਕੱਪ ਨੂੰ ਧਿਆਨ ’ਚ ਰੱਖਦੇ ਹੋਏ ਆਈ. ਪੀ. ਐੱਲ. ਤੋਂ ਹਟਨ ਦਾ ਮੇਰਾ ਫੈਸਲਾ ਸਹੀ ਰਿਹਾ। ਮੈਂ ਕਾਫੀ ਥਕਿਆ ਹੋਇਆ ਮਹਿਸੂਸ ਕਰ ਰਿਹਾ ਸੀ ਅਤੇ ਪੂਰੀ ਤਰ੍ਹਾਂ ਫਿੱਟ ਵੀ ਨਹੀਂ ਸੀ। ਇਸ ਤੋਂ ਇਲਾਵਾ ਮੈਂ ਪਰਿਵਾਰਕ ਵਿਅਕਤੀ ਵੀ ਹਾਂ ਅਤੇ ਕਈ ਵਾਰ ਇਨ੍ਹਾਂ ਨੂੰ ਕੰਮ ਤੋਂ ਜ਼ਿਆਦਾ ਪਹਿਲਾ ਦੇਣੀ ਵੀ ਮਹੱਵਰਪੂਰਨ ਹੁੰਦੀ ਹੈ।
ਇਹ ਖ਼ਬਰ ਵੀ ਪੜ੍ਹੋ - ਭਾਰਤੀ ਟੀਮ ਦੇ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਨੂੰ ਲੈ ਕੇ ਵੱਡੀ ਖ਼ਬਰ, ਨਹੀਂ ਖੇਡੇਗਾ ਕੋਈ ਮੈਚ!
ਉਸ ਨੇ ਕਿਹਾ ਕਿ ਮੈਂ ਥੋੜੀ ਹੋਲੀ ਸ਼ੁਰੂਆਤ ਕਰਨ ਵਾਲਾ ਵਿਅਕਤੀ ਹਾਂ ਅਤੇ ਮੈਨੂੰ ਥੋੜੀ ਜ਼ਿਆਦਾ ਸਖਤ ਮਿਹਨਤ ਕਰਨੀ ਪਈ। ਮੈਂ ਹੁਣ ਪੂਰੀ ਤਰ੍ਹਾਂ ਫਿੱਟ ਹਾਂ ਅਤੇ ਕਾਫੀ ਗੇਂਦਬਾਜ਼ੀ ਕੀਤੀ, ਜਿਵੇਂ ਕਿ ਇਸ ਤਰ੍ਹਾਂ ਦੇ ਟੂਰਨਾਮੈਂਟ ’ਚ ਮੈਂ ਪਹਿਲਾਂ ਕਰਦਾ ਰਿਹਾ ਹਾਂ। ਹੁਣ ਸਭ ਕੁਝ ਮੇਰੇ ਨਾਲ ਚੰਗਾ ਹੋ ਰਿਹਾ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।