ਲਾਡਰਸ ''ਚ ਸੈਂਕੜੇ ਦਾ ਲੰਬਾ ਇੰਤਜ਼ਾਰ ਖਤਮ ਕਰਨ ਉਤਰਨਗੇ ਪੁਜਾਰਾ ਤੇ ਕੋਹਲੀ

Wednesday, Aug 11, 2021 - 02:30 AM (IST)

ਲਾਡਰਸ ''ਚ ਸੈਂਕੜੇ ਦਾ ਲੰਬਾ ਇੰਤਜ਼ਾਰ ਖਤਮ ਕਰਨ ਉਤਰਨਗੇ ਪੁਜਾਰਾ ਤੇ ਕੋਹਲੀ

ਲੰਡਨ- ਸੁਨੀਲ ਗਾਵਸਕਰ ਅਤੇ ਸਚਿਨ ਤੇਂਦੁਲਕਰ ਕਦੇ ਲਾਰਡਸ ਵਿਚ ਟੈਸਟ ਸੈਂਕੜਾ ਹੀ ਲਾ ਸਕੇ ਪਰ ਵਿਰਾਟ ਕੋਹਲੀ ਇਨ੍ਹਾਂ ਦੋਵਾਂ ਧਾਕੜਾਂ ਦੇ ਇਸ ਕਲੱਬ ਵਿਚ ਸ਼ਾਮਲ ਹੋਣ ਤੋਂ ਬਚਣਾ ਚਾਹੇਗਾ ਤੇ ਇਸ ਇਤਿਹਾਸਕ ਮੈਦਾਨ 'ਤੇ ਤੀਹਰੇ ਅੰਕ ਵਿਚ ਪਹੁੰਚ ਕੇ ਸੈਂਕੜੇ ਦਾ ਲੰਬਾ ਇੰਤਜ਼ਾਰ ਖਤਮ ਕਰਨ ਦੀ ਕੋਸ਼ਿਸ਼ ਕਰੇਗਾ। ਕੋਹਲੀ ਪਿਛਲੇ 9 ਟੈਸਟ ਮੈਚਾਂ ਦੀਆਂ 15 ਪਾਰੀਆਂ ਵਿਚ ਸੈਂਕੜਾ ਲਾਉਣ ਵਿਚ ਅਸਫਲ ਰਿਹਾ ਹੈ। ਉਸ ਦੇ ਨਾਂ 'ਤੇ ਟੈਸਟ ਕ੍ਰਿਕਟ ਵਿਚ 27 ਸੈਂਕੜੇ ਦਰਜ ਹਨ ਪਰ ਨਵੰਬਰ 2019 ਤੋਂ ਬਾਅਦ ਤੋਂ ਉਹ ਤੀਹਰੇ ਅੰਕ ਵਿਚ ਪਹੁੰਚਣ ਲਈ ਤਰਸ ਰਿਹਾ ਹੈ। 

ਇਹ ਖ਼ਬਰ ਪੜ੍ਹੋ- ਬਾਰਸੀਲੋਨਾ ਛੱਡਣ ਤੋਂ ਬਾਅਦ ਇਸ ਕਲੱਬ 'ਚ ਸ਼ਾਮਲ ਹੋਣਗੇ ਮੇਸੀ, ਮਿਲਣਗੇ ਇੰਨੇ ਅਰਬ ਰੁਪਏ

PunjabKesari
ਇਸ ਤੋਂ ਬਾਅਦ ਉਸ ਨੇ ਜਿਹੜੀਆਂ 15 ਪਾਰੀਆਂ ਖੇਡੀਆਂ ਹਨ, ਉਨ੍ਹਾਂ ਵਿਚ 345 ਦੌੜਾਂ ਬਣਾਈਆਂ ਹਨ ਅਤੇ ਉਸ ਦੀ ਔਸਤ 23.00 ਹੈ। ਭਾਰਤ ਨੂੰ ਵੀਰਵਾਰ ਤੋਂ ਦੂਜੇ ਟੈਸਟ ਕ੍ਰਿਕਟ ਮੈਚ ਵਿਚ ਲਾਰਡਸ ਦੇ ਉਸ ਮੈਦਾਨ 'ਤੇ ਇੰਗਲੈਂਡ ਦਾ ਸਾਹਮਣਾ ਕਰਨਾ ਹੈ, ਜਿਸ ਵਿਚ ਭਾਰਤੀ ਧਾਕੜ ਦੌੜਾਂ ਬਣਾਉਣ ਲਈ ਜੁਝਦੇ ਰਹੇ ਹਨ। ਗਾਵਸਕਰ ਨੇ ਇਸ ਮੈਦਾਨ 'ਤੇ 10 ਪਾਰੀਆਂ ਵਿਚ 340 ਦੌੜਾਂ ਬਣਾਈਆਂ ਹਨ, ਜਿਸ ਵਿਚ 2 ਅਰਧ ਸੈਂਕੜੇ ਸ਼ਾਮਲ ਹਨ ਜਦਕਿ ਸਚਿਨ ਤੇਂਦੁਲਕਰ ਨੇ ਇੱਥੇ ਜਿਹੜੀਆਂ 9 ਟੈਸਟ ਪਾਰੀਆਂ ਖੇਡੀਆਂ ਹਨ, ਉਨ੍ਹਾਂ ਵਿਚ ਉਹ ਕਦੇ 50 ਦੌੜਾਂ ਤੱਕ ਵੀ ਨਹੀਂ ਪਹੁੰਚਿਆ। 

ਇਹ ਖ਼ਬਰ ਪੜ੍ਹੋ- ਭਾਰਤੀ ਮਹਿਲਾ ਟੀਮ ਦਾ ਸਤੰਬਰ 'ਚ ਹੋਵੇਗਾ ਆਸਟਰੇਲੀਆਈ ਦੌਰਾ

PunjabKesari
ਕੋਹਲੀ ਅਜਿਹੇ ਇਸੇ ਰਿਕਾਰਡ ਤੋਂ ਬਚਣਾ ਚਾਹੇਗਾ। ਭਾਰਤੀ ਕਪਤਾਨ ਨੇ ਲਾਰਡਸ ਵਿਚ ਹੁਣ ਤੱਕ ਚਾਰ ਪਾਰੀਆਂ ਖੇਡੀਆਂ ਹਨ, ਜਿਨ੍ਹਾਂ ਵਿਚ ਉਸ ਨੇ 65 ਦੌੜਾਂ ਬਣਾਈਆਂ ਹਨ ਅਤੇ ਉਸਦਾ ਬੈਸਟ ਸਕੋਰ 25 ਦੌੜਾਂ ਹੈ। ਕੋਹਲੀ ਨਾਟਿੰਘਮ ਵਿਚ ਪਹਿਲੇ ਟੈਸਟ ਮੈਚ ਦੀ ਇਕਲੌਤੀ ਪਾਰੀ ਵਿਚ ਪਹਿਲੀ ਗੇਂਦ 'ਤੇ ਆਊਟ ਹੋ ਗਿਆ ਸੀ ਅਤੇ ਲਾਰਡਸ ਵਿਚ ਉਹ ਭਾਰਤ ਨੂੰ ਤੀਜੀ ਜਿੱਤ ਦਿਵਾਉਣ ਲਈ ਵੱਡਾ ਸਕੋਰ ਬਣਾਉਣ ਨੂੰ ਬੇਤਾਬ ਹੋਵੇਗਾ। ਭਾਰਤ ਦੇ ਇਕ ਹੋਰ ਭਰੋਸੇਮੰਦ ਬੱਲੇਬਾਜ਼ ਚੇਤੇਸ਼ਵਰ ਪੁਜਾਰਾ ਦੀ ਕਹਾਣੀ ਵੀ ਕੋਹਲੀ ਵਰਗੀ ਹੀ ਹੈ। ਪੁਜਾਰਾ ਨੇ ਪਿਛਲੀਆਂ 32 ਪਾਰੀਆਂ ਤੋਂ ਟੈਸਟ ਸੈਂਕੜਾ ਨਹੀਂ ਲਾਇਆ ਹੈ। ਇਸ ਵਿਚਾਲੇ ਉਸ ਨੇ 27.64 ਦੀ ਔਸਤ ਨਾਲ 857 ਦੌੜਾਂ ਬਣਾਈਆਂ ਹਨ। ਲਾਰਡਸ ਵਿਚ ਉਸ ਨੇ ਵੀ ਦੋ ਮੈਚ ਖੇਡੇ ਹਨ, ਜਿਨ੍ਹਾਂ ਦੀਆਂ ਚਾਰ ਪਾਰੀਆਂ ਵਿਚ ਉਹ ਸਿਰਫ 89 ਦੌੜਾਂ ਬਣਾ ਸਕਿਆ ਹੈ ਤੇ ਉਸਦਾ ਬੈਸਟ ਸਕੋਰ 43 ਦੌੜਾਂ ਹੈ। 

PunjabKesari

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


author

Gurdeep Singh

Content Editor

Related News