ਪੁਜਾਰਾ ਵਲੋਂ ਭਾਰਤ ਲਈ ਯਸ਼ਸਵੀ ਨਾਲ ਇਸ ਕ੍ਰਿਕਟਰ ਨੂੰ ਪਾਰੀ ਦਾ ਆਗਾਜ਼ ਕਰਾਉਣ ਦੀ ਸਲਾਹ
Saturday, Nov 30, 2024 - 02:33 PM (IST)
ਕੈਨਬਰਾ– ਚੇਤੇਸ਼ਵਰ ਪੁਜਾਰਾ ਚਾਹੁੰਦਾ ਹੈ ਕਿ ਕੇ. ਐੱਲ. ਰਾਹੁਲ ਆਸਟ੍ਰੇਲੀਆ ਵਿਰੁੱਧ ਦੂਜੇ ਟੈਸਟ ਵਿਚ ਯਸ਼ਸਵੀ ਜਾਇਸਵਾਲ ਦੇ ਨਾਲ ਪਾਰੀ ਦਾ ਆਗਾਜ਼ ਕਰੇ ਤੇ ਕਪਤਾਨ ਰੋਹਿਤ ਸ਼ਰਮਾ ਤੀਜੇ ਨੰਬਰ ’ਤੇ ਉਤਰੇ। ਪੁਜਾਰਾ ਨੇ ਕਿਹਾ, ‘‘ਮੈਨੂੰ ਲੱਗਦਾ ਹੈ ਕਿ ਬੱਲੇਬਾਜ਼ੀ ਕ੍ਰਮ ਵਿਚ ਬਦਲਾਅ ਨਹੀਂ ਹੋਣਾ ਚਾਹੀਦਾ। ਜੇਕਰ ਰੋਹਿਤ ਪਾਰੀ ਦੀ ਸ਼ੁਰੂਆਤ ਕਰਨਾ ਚਾਹੁੰਦਾ ਹੈ ਤਾਂ ਕੇ. ਐੱਲ. ਰਾਹੁਲ ਤੀਜੇ ਨੰਬਰ ’ਤੇ ਉਤਰੇ ਪਰ ਉਸ ਤੋਂ ਹੇਠਾਂ ਨਹੀਂ। ਮੈਨੂੰ ਲੱਗਦਾ ਹੈ ਕਿ ਉਸ ਨੂੰ ਚੋਟੀਕ੍ਰਮ ਵਿਚ ਹੀ ਉਤਰਨਾ ਚਾਹੀਦਾ ਹੈ ਕਿਉਂਕਿ ਇਹ ਉਸਦੀ ਸ਼ੈਲੀ ਨੂੰ ਰਾਸ ਆਉਂਦਾ ਹੈ।’’