PSL : ਮੈਚ ਤੋਂ ਬਾਅਦ ਸਟੇਡੀਅਮ ਦੀ ਸਫਾਈ ਕਰਦਾ ਦਿਖਾਈ ਦਿੱਤਾ ਦਿੱਗਜ ਖਿਡਾਰੀ (ਵੀਡੀਓ)

02/23/2020 9:07:17 PM

ਜਲੰਧਰ— ਪਾਕਿਸਤਾਨ 'ਚ ਆਯੋਜਿਤ ਪਾਕਿਸਤਾਨ ਸੁਪਰ ਲੀਗ ਦੇ ਸ਼ੁਰੂ ਹੁੰਦੇ ਹੀ ਵਿਵਾਦਾਂ 'ਚ ਘਿਰ ਗਿਆ ਹੈ। ਪੀ. ਐਸ. ਐੱਲ. ਦੇ ਪਹਿਲੇ ਮੁਕਾਬਲੇ 'ਚ ਜਿੱਥੇ ਖਿਡਾਰੀ ਡੱਗ ਆਊਟ 'ਚ ਫੋਨ ਦੀ ਵਰਤੋਂ ਕਰਦੇ ਹੋਏ ਦਿਖਾਈ ਦਿੱਤੇ ਸੀ। ਨਾਲ ਹੀ ਹੁਣ ਕਰਾਚੀ ਕਿੰਗਸ ਦੇ ਕੋਚ ਤੇ ਸਾਬਕਾ ਆਸਟਰੇਲੀਆਈ ਖਿਡਾਰੀ ਡੀਨ ਜੋਂਸ ਪਾਕਿ ਖਿਡਾਰੀਆਂ ਵਲੋਂ ਪਾਈ ਹੋਈ ਗੰਦਗੀ ਨੂੰ ਚੁੱਕਦੇ ਹੋਏ ਨਜ਼ਰ ਆ ਰਹੇ ਹਨ।

PunjabKesari
ਪੀ. ਐੱਸ. ਐੱਲ. ਦੇ ਇਕ ਮੈਚ ਦੌਰਾਨ ਕਰਾਚੀ ਕਿੰਗਸ ਦੇ ਕੋਚ ਜੋਂਸ ਪਾਕਿ ਖਿਡਾਰੀਆਂ ਵਲੋਂ ਪਾਈ ਹੋਈ ਗੰਦਗੀ ਨੂੰ ਚੁੱਕਦੇ ਹੋਏ ਦਿਖਾਈ ਦੇ ਰਹੇ ਹਨ। ਜਿਸਦੀ ਵੀਡੀਓ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਜਾ ਰਹੀ। ਸੋਸ਼ਲ ਮੀਡੀਆ 'ਤੇ ਲੋਕ ਜੋਂਸ ਦੇ ਇਸ ਨੇਕ ਦੀ ਸ਼ਲਾਘਾ ਵੀ ਖੂਬ ਕਰ ਰਹੇ ਹਨ ਤੇ ਪਾਕਿਸਤਾਨੀ ਖਿਡਾਰੀਆਂ ਤੇ ਪੀ. ਸੀ. ਬੀ. ਦੀ ਖੂਬ ਅਲੋਚਨਾ ਕਰ ਰਹੇ ਹਨ ਕਿ ਮਹਾਨ ਖਿਡਾਰੀ ਨੂੰ ਇਹ ਕੰਮ ਕਰਨਾ ਪੈ ਰਿਹਾ ਹੈ।

PunjabKesari
ਡੀਨ ਜੋਂਸ ਆਸਟਰੇਲੀਆ ਦੇ ਇਕ ਮਹਾਨ ਬੱਲੇਬਾਜ਼ ਹਨ, ਉਨ੍ਹਾਂ ਨੇ ਆਸਟਰੇਲੀਆ ਦੇ ਲਈ 52 ਟੈਸਟ ਤੇ 164 ਵਨ ਡੇ ਮੈਚ ਖੇਡੇ ਹਨ, ਜਿਸ 'ਚ ਕ੍ਰਮਵਾਰ 3631 ਤੇ 6068 ਦੌੜਾਂ ਬਣਾਈਆਂ ਹਨ। ਜੋਂਸ ਨੇ ਟੈਸਟ 'ਚ 11 ਸੈਂਕੜੇ ਜਦਕਿ ਵਨ ਡੇ ਮੈਚਾਂ 'ਚ 7 ਸੈਂਕੜੇ ਲਗਾਏ ਹਨ।


Gurdeep Singh

Content Editor

Related News