ਬਾਇਰਨ ਮਿਊਨਿਖ ਵਿਰੁੱਧ ਹਾਰ ਦੇ ਬਾਵਜੂਦ PSG ਚੈਂਪੀਅਨਜ਼ ਲੀਗ ਸੈਮੀਫਾਈਨਲ ’ਚ

Wednesday, Apr 14, 2021 - 08:27 PM (IST)

ਪੈਰਿਸ- ਨੇਮਾਰ ਨੇ ਕਈ ਮੌਕੇ ਗਵਾਏ, ਜਿਸ ਕਾਰਣ ਪੈਰਿਸ ਸੇਂਟ ਜਰਮੇਨ (ਪੀ. ਐੱਸ. ਜੀ.) ਨੂੰ ਕੁਆਰਟਰ ਫਾਈਨਲ ਦੇ ਦੂਜੇ ਪੜਾਅ ’ਚ ਘਰੇਲੂ ਮੈਦਾਨ ’ਤੇ ਬਾਇਰਨ ਮਿਊਨਿਖ ਖਿਲਾਫ 0-1 ਨਾਲ ਹਾਰ ਝੱਲਣੀ ਪਈ ਪਰ ਇਸ ਦੇ ਬਾਵਜੂਦ ਟੀਮ ਚੈਂਪੀਅਨਜ਼ ਲੀਗ ਫੁੱਟਬਾਲ ਟੂਰਨਾਮੈਂਟ ਦੇ ਸੈਮੀਫਾਈਨਲ ’ਚ ਜਗ੍ਹਾ ਬਣਾਉਣ ’ਚ ਸਫਲ ਰਹੀ। ਕੁਆਰਟਰ ਫਾਈਨਲ ਦੇ ਪਹਿਲੇ ਪੜਾਅ ’ਚ ਜਰਮਨੀ ’ਚ 2-3 ਦੀ ਹਾਰ ਤੋਂ ਬਾਅਦ ਬਾਇਰਨ ਨੂੰ ਸੈਮੀਫਾਈਨਲ ’ਚ ਜਗ੍ਹਾ ਬਣਾਉਣ ਲਈ ਘੱਟੋ-ਘੱਟ 2 ਗੋਲ ਕਰਨੇ ਸਨ ਪਰ ਟੀਮ ਅਜਿਹਾ ਕਰਨ ’ਚ ਨਾਕਾਮ ਰਹੀ ਅਤੇ ਪੀ. ਐੱਸ. ਜੀ. ਨੇ ਵਿਰੋਧੀ ਦੇ ਮੈਦਾਨ ’ਤੇ ਜ਼ਿਆਦਾ ਗੋਲ ਦੀ ਬਦੌਲਤ ਅੰਤਿਮ-4 ’ਚ ਜਗ੍ਹਾ ਬਣਾਈ। 

ਇਹ ਖ਼ਬਰ ਪੜ੍ਹੋ-  ਟੋਕੀਓ ਓਲੰਪਿਕ ਦੀ 100 ਦਿਨ ਦੀ ਉਲਟੀ ਗਿਣਤੀ ਸ਼ੁਰੂ

PunjabKesari
6 ਵਾਰ ਦੀ ਚੈਂਪੀਅਨ ਮੈਡਰਿਡ ਦੀ ਟੀਮ ਹਾਲਾਂਕਿ ਰਾਬਰਟ ਲੇਵਾਨਦੋਵਸਕੀ ਦੀ ਗੈਰ-ਹਾਜ਼ਰੀ ’ਚ ਜੂਝਦੀ ਦਿਖੀ ਅਤੇ ਸਿਰਫ ਇਕ ਗੋਲ ਹੀ ਕਰ ਸਕੀ ਜੋ ਏਰਿਕ ਮੈਕਸਿਮ ਚੋਪੋ ਮੋਟਿੰਗ ਨੇ ਆਪਣੇ ਪੁਰਾਣੇ ਕਲੱਬ ਖਿਲਾਫ ਪਹਿਲੇ ਹਾਫ ’ਚ ਕੀਤਾ।

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


Gurdeep Singh

Content Editor

Related News