ਸੈਫ ਅੰਡਰ-17 ਪੁਰਸ਼ ਚੈਂਪੀਅਨਸ਼ਿਪ ਦੇ ਕੈਂਪ ਲਈ ਸੰਭਾਵਿਤ ਖਿਡਾਰੀਆਂ ਦਾ ਐਲਾਨ

06/26/2024 9:30:02 PM

ਨਵੀਂ ਦਿੱਲੀ, (ਭਾਸ਼ਾ) ਆਲ ਇੰਡੀਆ ਫੁੱਟਬਾਲ ਫੈਡਰੇਸ਼ਨ (ਏ.ਆਈ.ਐੱਫ.ਐੱਫ.) ਨੇ ਬੁੱਧਵਾਰ ਨੂੰ ਸੈਫ ਅੰਡਰ-17 ਪੁਰਸ਼ ਚੈਂਪੀਅਨਸ਼ਿਪ ਦੀਆਂ ਤਿਆਰੀਆਂ ਲਈ 8 ਜੁਲਾਈ ਤੋਂ ਸ਼੍ਰੀਨਗਰ 'ਚ ਹੋਣ ਵਾਲੇ  ਅੰਡਰ 17 ਰਾਸ਼ਟਰੀ ਕੈਂਪ ਲਈ 31 ਸੰਭਾਵਿਤ ਖਿਡਾਰੀਆਂ ਦਾ ਐਲਾਨ ਕੀਤਾ ਗਿਆ ਹੈ। ਸੱਤ ਦੇਸ਼ਾਂ ਦਾ ਇਹ ਟੂਰਨਾਮੈਂਟ 18 ਤੋਂ 28 ਸਤੰਬਰ ਤੱਕ ਭੂਟਾਨ ਵਿੱਚ ਖੇਡਿਆ ਜਾਵੇਗਾ। ਭਾਰਤ ਨੂੰ ਮਾਲਦੀਵ ਅਤੇ ਬੰਗਲਾਦੇਸ਼ ਦੇ ਨਾਲ ਗਰੁੱਪ ਏ ਵਿੱਚ ਰੱਖਿਆ ਗਿਆ ਹੈ ਜਦੋਂਕਿ ਭੂਟਾਨ, ਨੇਪਾਲ, ਪਾਕਿਸਤਾਨ ਅਤੇ ਸ਼੍ਰੀਲੰਕਾ ਨੂੰ ਗਰੁੱਪ ਬੀ ਵਿੱਚ ਰੱਖਿਆ ਗਿਆ ਹੈ। ਸੈਫ ਚੈਂਪੀਅਨਸ਼ਿਪ ਦੀ ਸਮਾਪਤੀ ਤੋਂ ਬਾਅਦ, ਟੀਮ ਅਕਤੂਬਰ ਵਿੱਚ ਥਾਈਲੈਂਡ ਵਿੱਚ ਖੇਡੇ ਜਾਣ ਵਾਲੇ 2025 AFC U-17 ਏਸ਼ੀਆਈ ਕੱਪ ਕੁਆਲੀਫਾਇਰ ਲਈ ਸ਼੍ਰੀਨਗਰ ਵਿੱਚ ਸਿਖਲਾਈ ਜਾਰੀ ਰੱਖੇਗੀ। ਸੰਭਾਵਿਤ ਖਿਡਾਰੀਆਂ ਵਿੱਚੋਂ ਕਈ ਫੁੱਟਬਾਲਰ ਪਿਛਲੇ ਸਾਲ ਸਤੰਬਰ ਵਿੱਚ ਭੂਟਾਨ ਵਿੱਚ ਸੈਫ ਪੁਰਸ਼ ਅੰਡਰ-16 ਚੈਂਪੀਅਨਸ਼ਿਪ ਜਿੱਤਣ ਵਾਲੀ ਭਾਰਤੀ ਟੀਮ ਦਾ ਹਿੱਸਾ ਸਨ। 


Tarsem Singh

Content Editor

Related News