5-6 ਅਗਸਤ ਨੂੰ ਮੁੰਬਈ 'ਚ ਹੋਵੇਗੀ ਪ੍ਰੋ ਕਬੱਡੀ ਸੀਜ਼ਨ 9 ਲਈ ਖਿਡਾਰੀਆਂ ਦੀ ਨਿਲਾਮੀ

07/22/2022 4:45:56 PM

ਮੁੰਬਈ (ਏਜੰਸੀ)- ਵੀਵੋ ਪ੍ਰੋ ਕਬੱਡੀ ਲੀਗ ਦੇ ਪ੍ਰਬੰਧਕ ਮਸ਼ਾਲ ਸਪੋਰਟਸ ਨੇ ਐਲਾਨ ਕੀਤਾ ਹੈ ਕਿ ਸੀਜ਼ਨ 9 ਲਈ ਖਿਡਾਰੀਆਂ ਦੀ ਨਿਲਾਮੀ 5-6 ਅਗਸਤ ਨੂੰ ਮੁੰਬਈ ਵਿੱਚ ਹੋਵੇਗੀ। ਘਰੇਲੂ, ਵਿਦੇਸ਼ੀ ਅਤੇ ਨਵੇਂ ਨੌਜਵਾਨ ਖਿਡਾਰੀਆਂ ਨੂੰ ਚਾਰ ਸ਼੍ਰੇਣੀਆਂ ਏ, ਬੀ, ਸੀ ਅਤੇ ਡੀ ਵਿੱਚ ਵੰਡਿਆ ਗਿਆ ਹੈ। ਖਿਡਾਰੀਆਂ ਨੂੰ ਹਰ ਵਰਗ ਵਿੱਚ ਹਰਫਨਮੌਲਾ, ਡਿਫੈਂਡਰ ਅਤੇ ਰੇਡਰ ਵਿੱਚ ਵੰਡਿਆ ਜਾਵੇਗਾ। 

ਇਹ ਵੀ ਪੜ੍ਹੋ: ਆਲੋਚਨਾ ਕਰਨ ਵਾਲਿਆਂ ਨੂੰ ਧਵਨ ਦਾ ਜਵਾਬ, ਕਿਹਾ- ਹੁਣ ਅਜੀਬ ਨਹੀਂ ਲੱਗਦਾ ਕਿਉਂਕਿ...

ਰੇਕ ਸ਼੍ਰੇਣੀ ਵਿੱਚ ਅਧਾਰ ਕੀਮਤ ਇਸ ਪ੍ਰਕਾਰ ਹੈ:

ਕਲਾਸ ਏ 30 ਲੱਖ ਰੁਪਏ, ਕਲਾਸ ਬੀ 20 ਲੱਖ ਰੁਪਏ, ਕਲਾਸ ਸੀ 10 ਲੱਖ ਰੁਪਏ ਅਤੇ ਕਲਾਸ ਡੀ 6 ਲੱਖ ਰੁਪਏ। ਹਰੇਕ ਫਰੈਂਚਾਈਜ਼ੀ ਲਈ ਉਪਲੱਬਧ ਕੁੱਲ ਤਨਖ਼ਾਹ ਪਰਸ 4 ਕਰੋੜ 40 ਲੱਖ ਰੁਪਏ ਹੈ।

ਇਹ ਵੀ ਪੜ੍ਹੋ: ਪਹਿਲੀ ਹੀ ਕੋਸ਼ਿਸ਼ 'ਚ ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪ ਦੇ ਫਾਈਨਲ 'ਚ ਪਹੁੰਚਿਆ 'ਗੋਲਡਨ ਬੁਆਏ'

ਸੀਜ਼ਨ 9 ਲਈ ਖਿਡਾਰੀਆਂ ਦਾ ਪੂਲ ਨੂੰ ਵਧਾ ਕੇ 500+ ਕਰ ਦਿੱਤਾ ਗਿਆ ਹੈ, ਜਿਸ ਵਿੱਚ ਖੇਲੋ ਇੰਡੀਆ ਯੂਨੀਵਰਸਿਟੀ ਗੇਮਜ਼ ਬੰਗਲੌਰ ਦੀਆਂ ਚੋਟੀ ਦੀਆਂ 2 ਟੀਮਾਂ ਦੇ 24 ਖਿਡਾਰੀ ਸ਼ਾਮਲ ਹਨ। ਪ੍ਰੋ ਕਬੱਡੀ ਲੀਗ ਦੀਆਂ ਟੀਮਾਂ ਨੂੰ 8 ਸੀਜ਼ਨ ਲਈ ਆਪਣੀਆਂ ਟੀਮਾਂ ਦੇ ਖਿਡਾਰੀਆਂ ਨੂੰ ਬਰਕਰਾਰ ਰੱਖਣ ਦਾ ਅਧਿਕਾਰ ਹੈ। ਫ੍ਰੈਂਚਾਈਜ਼ੀ ਨੂੰ ਏਲੀਟ ਰਿਟੇਨਡ ਪਲੇਅਰਜ਼ ਦੇ ਤਹਿਤ 6 ਖਿਡਾਰੀਆਂ ਨੂੰ ਰਿਟੇਨ ਕਰਨ ਦੀ ਇਜਾਜ਼ਤ ਹੈ ਅਤੇ ਉਹ 4 ਨਵੇਂ ਖਿਡਾਰੀਆਂ ਨੂੰ ਵੀ ਰਿਟੇਨ ਕਰ ਸਕਦੀ ਹੈ। ਜੋ ਖਿਡਾਰੀ 500+ ਖਿਡਾਰੀਆਂ ਵਿੱਚੋਂ ਰਿਟੇਨ ਨਹੀਂ ਕੀਤੇ ਜਾਣਗੇ, ਉਹ ਮੁੰਬਈ ਵਿੱਚ 2 ਦਿਨ ਦੀ ਨਿਲਾਮੀ ਪ੍ਰਕਿਰਿਆ ਵਿੱਚ ਉਤਰਣਗੇ।

ਇਹ ਵੀ ਪੜ੍ਹੋ: ਮਿਊਨਿਖ ਪੈਰਾ ਸ਼ੂਟਿੰਗ ਵਿਸ਼ਵ ਕੱਪ: 10 ਤਗਮੇ ਜਿੱਤ ਕੇ ਭਾਰਤ ਨੇ ਕੀਤਾ ਸਰਵੋਤਮ ਪ੍ਰਦਰਸ਼ਨ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 


cherry

Content Editor

Related News