ਪ੍ਰੋ ਕਬੱਡੀ ਲੀਗ : UP ਯੋਧਾ ਨੇ ਜੈਪੁਰ ਨੂੰ 38-32 ਨਾਲ ਹਰਾਇਆ

9/16/2019 10:55:39 PM

ਪੁਣੇ— ਯੂ. ਪੀ. ਯੋਧਾ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਪ੍ਰੋ ਕਬੱਡੀ ਲੀਗ 'ਚ ਸੋਮਵਾਰ ਨੂੰ ਇੱਥੇ ਜੈਪੁਰ ਪਿੰਕ ਪੈਂਥਰਸ ਨੂੰ 38-32 ਨਾਲ ਹਰਾਇਆ। ਰੇਡਰਸ ਸੁਰਿੰਦਰ ਗਿੱਲ (ਸੱਤ ਅੰਕ), ਸ਼ੀਕਾਂਤ ਜਾਧਵ (9 ਅੰਕ) ਤੇ ਦੇਵਡਿਗਾ (8 ਅੰਕ) ਨੇ ਯੂ. ਪੀ. ਦੀ ਟੀਮ ਵਲੋਂ ਸ਼ਾਨਦਾਰ ਪ੍ਰਦਰਸ਼ਨ ਕੀਤਾ ਜਿਸ ਨਾਲ ਉਹ ਪਹਿਲੇ ਸੈਸ਼ਨ ਦੀ ਜੇਤੂ ਟੀਮ 'ਤੇ ਜਿੱਤ ਦਰਜ ਕਰਕੇ ਅੰਕ ਸੂਚੀ 'ਚ ਪੰਜਵੇਂ ਸਥਾਨ 'ਤੇ ਪਹੁੰਚਣ 'ਚ ਸਫਲ ਰਹੀ। ਪਿੰਕ ਪੈਂਥਰਸ ਵਲੋਂ ਦੀਪਕ ਹੁੱਡਾ ਨੇ ਸੁਪਰ 10 (ਸੁਪਰ ਟੈਕਲ ਸਹਿਤ 13 ਅੰਕ) ਨੇ ਵਧੀਆ ਖੇਡ ਦਿਖਾਇਆ ਪਰ ਉਸਦੇ ਰੇਡਰਸ ਫਿਰ ਅਸਫਲ ਰਹੇ ਤੇ ਉਸਦੀ ਟੀਮ ਨੂੰ ਸੰਘਰਸ਼ ਕਰਨਾ ਪਿਆ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Gurdeep Singh

Edited By Gurdeep Singh