ਪ੍ਰੋ ਕਬੱਡੀ ਲੀਗ : ਪੁਣੇਰੀ ਨੇ ਤੇਲੁਗੂ ਤੇ ਦਬੰਗ ਨੇ ਪਟਨਾ ਨੂੰ ਹਰਾਇਆ

08/31/2019 2:56:57 AM

ਨਵੀਂ ਦਿੱਲੀ— ਮੰਜੀਤ ਤੇ ਨੀਤਿਨ ਤੋਮਰ ਨੇ ਸ਼ਾਨਦਾਰ ਖੇਡ ਦੇ ਦਮ ’ਤੇ ਪੁਣੇਰੀ ਪਲਟਨ ਨੇ ਪ੍ਰੋ ਕਬੱਡੀ ਲੀਗ ਦੇ 7ਵੇਂ ਸੈਸ਼ਨ ਦੇ ਮੁਕਾਬਲੇ ’ਚ ਤੇਲੁਗੂ ਟਾਈਟਨਸ ਨੂੰ 34-27 ਨਾਲ ਹਰਾਇਆ। ਪੁਣੇਰੀ ਪਲਟਨ ਦੇ ਲਈ ਸੰਜੀਤ ਨੇ 9 ਅੰਕ ਜਦਕਿ ਨੀਤਿਨ ਨੇ 8 ਅੰਕ ਬਣਾਏ। ਤੇਲੁਗੂ ਟਾਈਟਨਸ ਦੇ ਲਈ ਸਿਧਾਰਥ ਦੇਸਾਈ ਨੇ ਸਭ ਤੋਂ ਜ਼ਿਆਦਾ 7 ਅੰਕ ਬਣਾਏ ਪਰ ਉਹ ਟੀਮ ਨੂੰ ਜਿੱਤ ਹਾਸਲ ਕਰਵਾਉਣ ਦੇ ਲਈ ਕਾਫੀ ਨਹੀਂ ਸੀ। ਸ਼ੁੱਕਰਵਾਰ ਨੂੰ ਇੱਥੇ ਖੇਡੇ ਗਏ ਦੂਜੇ ਮੁਕਾਬਲੇ ’ਚ ਅੰਕ ਸੂਚੀ ’ਚ ਚੋਟੀ ’ਤੇ ਕਬਜ਼ਾ ਦਬੰਗ ਦਿੱਲੀ ਨੇ ਪਟਨਾ ਪਾਈਰੇਟਸ ਨੂੰ 38-35 ਨਾਲ ਹਰਾਇਆ। ਪਟਨਾ ਦੇ ਸਟਾਰ ਖਿਡਾਰੀ ਪ੍ਰਦੀਪ ਨਰਵਾਲ ਨੇ 18 ਅੰਕ ਬਣਾਏ ਪਰ ਇਹ ਟੀਮ ਨੂੰ ਜਿੱਤ ਦਿਵਾਉਣ ਦੇ ਲਈ ਕਾਫੀ ਨਹੀਂ ਸੀ। ਦਬੰਗ ਦਿੱਲੀ ਦੇ ਲਈ ਨਵੀਨ ਕੁਮਾਰ ਨੇ ਸਭ ਤੋਂ ਜ਼ਿਆਦਾ 15 ਅੰਕ ਬਣਾਏ। ਇਸ ਹਾਰ ਦੇ ਬਾਅਦ ਪਟਨਾ ਪਾਈਰੇਟਸ ਅੰਕ ਸੂਚੀ ’ਚ ਸਭ ਤੋਂ ਹੇਠਲੇ ਸਥਾਨ ’ਤੇ ਹੈ।
PunjabKesari


Gurdeep Singh

Content Editor

Related News