ਪ੍ਰੋ ਕਬੱਡੀ ਲੀਗ : ਪਟਨਾ ਨੇ ਦਬੰਗ ਦਿੱਲੀ ਨੂੰ 38-35 ਨਾਲ ਹਰਾਇਆ
Thursday, Nov 15, 2018 - 11:31 PM (IST)

ਮੁੰਬਈ— ਪ੍ਰਦੀਪ ਨਾਰਵਾਲ ਦੇ ਸ਼ਾਨਦਾਰ ਪ੍ਰਦਰਸ਼ਨ ਨਾਲ ਪਟਨਾ ਪਾਈਰੇਟਸ ਪ੍ਰੋ ਕਬੱਡੀ ਲੀਗ 'ਚ ਵੀਰਵਾਰ ਨੂੰ ਇੱਥੇ ਦਬੰਗ ਦਿੱਲੀ ਨੂੰ 38-35 ਨਾਲ ਹਰਾਇਆ। ਪ੍ਰਦੀਪ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਇਆ ਰੇਂਡਿੰਗ 'ਚ 16 ਅੰਕ ਹਾਸਲ ਕੀਤੇ। ਉਸ ਨੂੰ ਮਨਜੀਤ (8 ਅੰਕ) ਦਾ ਵੀ ਵਧੀਆ ਸਾਥ ਮਿਲਿਆ। ਦਬੰਗ ਦਿੱਲੀ ਵਲੋਂ ਨਵੀਨ ਕੁਮਾਰ ਨੇ 15 ਅੰਕ ਹਾਸਲ ਕੀਤੇ ਪਰ ਉਸ ਦੇ ਬਾਕੀ ਖਿਡਾਰੀਆਂ ਨੇ ਸਾਥ ਨਹੀਂ ਦਿੱਤਾ।