ਪ੍ਰੋ ਕਬੱਡੀ ਲੀਗ : ਜੈਪੁਰ ਨੇ ਪੁਣੇਰੀ ਪਲਟਨ ਨੂੰ 36-23 ਨਾਲ ਹਰਾਇਆ
Saturday, Dec 15, 2018 - 12:19 AM (IST)

ਨਵੀਂ ਦਿੱਲੀ— ਜੈਪੁਰ ਪਿੰਕ ਪੈਂਥਰਸ ਨੇ ਸ਼ੁੱਕਰਵਾਰ ਨੂੰ ਇੱਥੇ ਪ੍ਰੋ ਕਬੱਡੀ ਲੀਗ 'ਚ ਪੁਣੇਰੀ ਪਲਟਨ ਨੂੰ 36-23 ਨਾਲ ਹਰਾਇਆ। ਦੀਪਰ ਹੁੱਡਾ ਨੇ 8 ਰੇਡ ਅੰਕ ਹਾਸਲ ਕੀਤੇ ਜਦਕਿ ਸੁਨੀਲ ਸਿਧਗਾਵਲੇ 8 ਟੈਕਲ ਅੰਕ ਨਾਲ ਜੈਪੁਰ ਦੇ ਮੈਚ ਦੇ ਹੀਰੋ ਰਹੇ। ਜੈਪੁਰ ਪਿੰਕ ਪੈਂਥਰਸ ਕੋਲ ਹੁਣ ਵੀ ਪਲੇ ਆਫ 'ਚ ਜਗ੍ਹਾਂ ਬਣਾਉਣ ਦਾ ਮੌਕਾ ਹੈ ਜਦਕਿ ਪੁਣੇਰੀ ਪਲਟਨ ਇਸ ਦੌੜ ਤੋਂ ਬਾਹਰ ਹੋ ਚੁੱਕੀ ਹੈ।