ਪ੍ਰੋ ਕਬੱਡੀ ਲੀਗ : ਬੰਗਾਲ ਨੇ ਪੁਣੇ ਨੂੰ 42-39 ਨਾਲ ਹਰਾਇਆ
Monday, Sep 09, 2019 - 02:22 AM (IST)

ਕੋਲਕਾਤਾ— ਸਟਾਰ ਆਲਰਾਊਂਡਰ ਇਸਮਾਈਲ ਦੇ ਆਖਰੀ ਮਿੰਟ 'ਚ ਸੁਪਰ ਰੇਡ ਦੀ ਬਦੌਲਤ ਬੰਗਾਲ ਵਾਰੀਅਰਸ ਨੇ ਐਤਵਾਰ ਨੂੰ ਇੱਥੇ ਪ੍ਰੋ ਕਬੱਡੀ ਲੀਗ 'ਚ ਪੁਣੇ ਪਲਟਨ ਨੂੰ 42-39 ਨਾਲ ਹਰਾਇਆ। ਵਾਰੀਅਰਸ ਦੀ ਉਸ ਸਮੇਂ ਪੰਜ ਅੰਕ ਨਾਲ ਪਿੱਛੇ ਸੀ ਜਦੋਂ ਦੋ ਮਿੰਟ ਦਾ ਘੱਟ ਖੇਡ ਰਹਿ ਗਿਆ ਸੀ ਪਰ ਈਰਾਨ ਦੇ ਇਸਮਾਈਲ ਨੇ ਪਹਿਲਾਂ ਸ਼ਾਨਦਾਰ ਰੇਡ ਨਾਲ ਅੰਕ ਹਾਸਲ ਕੀਤੇ ਤੇ ਫਿਰ ਸੁਪਰ ਰੇਡ ਨਾਲ ਵਿਰੋਧੀ ਟੀਮ ਨੂੰ ਆਲ ਆਊਟ ਕਰਕੇ ਆਪਣੀ ਟੀਮ ਨੂੰ ਜਿੱਤ ਹਾਸਲ ਕਰਵਾਈ। ਇਸ ਜਿੱਤ ਨਾਲ ਵਾਰੀਅਰਸ ਦੀ ਟੀਮ 48 ਅੰਕ ਦੇ ਨਾਲ ਦੂਜੇ ਸਥਾਨ ਪਹੁੰਚ ਗਈ ਹੈ। ਚੋਟੀ 'ਤੇ ਚੱਲ ਰਹੀ ਦਬੰਗ ਦਿੱਲੀ ਤੋਂ 11 ਅੰਕ ਘੱਟ ਹਨ।