ਪ੍ਰੋ ਕਬੱਡੀ ਲੀਗ : ਬੈਂਗਲੁਰੂ ਦੀ ਬੰਗਾਲ ''ਤੇ ਇਕ ਅੰਕ ਨਾਲ ਜਿੱਤ
Sunday, Aug 04, 2019 - 12:59 PM (IST)
ਪਟਨਾ— ਕਬੱਡੀ ਦੀ ਖੇਡ ਨੇ ਅੱਜ ਭਾਰਤ ਦੇ ਨਾਲ-ਨਾਲ ਪੂਰੀ ਦੁਨੀਆ 'ਚ ਆਪਣਾ ਖਾਸ ਸਥਾਨ ਬਣਾ ਲਿਆ ਹੈ। ਇਸ ਖੇਡ ਦੀ ਸ਼ੁਰੂਆਤ ਭਾਰਤ ਤੋਂ ਹੀ ਹੋਈ ਹੈ। ਕਬੱਡੀ ਦੇ ਅਕਸਰ ਕਈ ਸਥਾਨਕ, ਕੌਮੀ ਅਤੇ ਕੌਮਾਂਤਰੀ ਮੁਕਾਬਲੇ ਹੁੰਦੇ ਰਹਿੰਦੇ ਹਨ। ਇਸੇ ਤਰ੍ਹਾਂ ਵਰਤਮਾਨ ਸਮੇਂ 'ਚ ਭਾਰਤ 'ਚ ਪ੍ਰੋ ਕਬੱਡੀ ਲੀਗ ਦਾ ਆਯੋਜਨ ਕੀਤਾ ਜਾ ਰਿਹਾ ਹੈ।

ਇਸ ਲੀਗ ਦੇ ਸ਼ਨੀਵਾਰ ਨੂੰ ਖੇਡੇ ਗਏ ਰੋਮਾਂਚਕ ਮੈਚ 'ਚ ਬੈਂਗਲੁਰੂ ਬੁਲਸ ਨੇ ਬੰਗਾਲ ਵਾਰੀਅਰਸ ਨੂੰ 43-42 ਨਾਲ ਹਰਾਇਆ। ਬੈਂਗਲੁਰੂ ਦੀ ਚਾਰ ਮੈਚਾਂ 'ਚ ਇਹ ਤੀਜੀ ਜਿੱਤ ਹੈ ਅਤੇ ਉਸ ਦੇ 15 ਅੰਕ ਹੋ ਗਏ ਹਨ ਜਦਕਿ ਬੰਗਾਲ ਦੀ ਚਾਰ ਮੈਚਾਂ 'ਚ ਇਹ ਦੂਜੀ ਹਾਰ ਹੈ ਅਤੇ ਉਸ ਦੇ 11 ਅੰਕ ਹਨ। ਬੈਂਗਲੁਰੂ ਲਈ ਇਕੱਲੇ ਪਵਨ ਸਹਿਰਾਵਤ ਨੇ 29 ਅੰਕ ਬਣਾਏ। ਪਵਨ ਨੇ 30 ਰੇਡ 'ਚੋਂ ਇਹ 29 ਅੰਕ ਜੁਟਾਏ। ਬੰਗਾਲ ਲਈ ਪ੍ਰਪੰਜਨ ਨੇ 13 ਰੇਡ 'ਚ 12 ਅੰਕ ਬਣਾਏ। ਬੈਂਗਲੁਰੂ ਨੇ ਰੇਡ ਤੋਂ 31 ਅਤੇ ਬੰਗਾਲ ਨੇ 29 ਅੰਕ ਬਣਾਏ।
