ਇਸ ਕੰਮ ਲਈ ਵਿਰਾਟ ਤੋਂ ਕਿਤੇ ਵੱਧ ਫੀਸ ਲੈਂਦੀ ਹੈ ਪ੍ਰਿਅੰਕਾ ਚੋਪੜਾ, ਕਰੋੜਾਂ ਰੁਪਏ ਕਰਦੀ ਹੈ ਚਾਰਜ

Friday, Jan 29, 2021 - 12:35 PM (IST)

ਇਸ ਕੰਮ ਲਈ ਵਿਰਾਟ ਤੋਂ ਕਿਤੇ ਵੱਧ ਫੀਸ ਲੈਂਦੀ ਹੈ ਪ੍ਰਿਅੰਕਾ ਚੋਪੜਾ, ਕਰੋੜਾਂ ਰੁਪਏ ਕਰਦੀ ਹੈ ਚਾਰਜ

ਮੁੰਬਈ (ਬਿਊਰੋ)– ਸੋਸ਼ਲ ਮੀਡੀਆ ’ਤੇ ਆਮ ਲੋਕ ਜ਼ਿਆਦਾਤਰ ਤਸਵੀਰਾਂ ਤੇ ਵੀਡੀਓਜ਼ ਦੇਖਣ ਲਈ ਐਕਟਿਵ ਹੁੰਦੇ ਹਨ ਪਰ ਕੀ ਤੁਸੀਂ ਜਾਣਦੇ ਹੋ ਕਿ ਇਥੇ ਇਕ ਪੋਸਟ ਕਰਨ ਲਈ ਵੱਡੇ ਸਿਤਾਰੇ ਮੋਟੀ ਰਕਮ ਵਸੂਲਦੇ ਹਨ। ਵਿਰਾਟ ਕੋਹਲੀ ਤੇ ਪ੍ਰਿਅੰਕਾ ਚੋਪੜਾ ਵਰਗੇ ਸਿਤਾਰਿਆਂ ਦੀ ਸੋਸ਼ਲ ਮੀਡੀਆ ’ਤੇ ਇਕ ਪੋਸਟ ਕਰਨ ਦੀ ਕੀਮਤ ਕਰੋੜਾਂ ’ਚ ਹੈ।

ਦੇਸੀ ਗਰਲ ਪ੍ਰਿਅੰਕਾ ਚੋਪੜਾ ਹਾਲੀਵੁੱਡ ’ਚ ਆਪਣੇ ਪੈਰ ਜਮਾ ਚੁੱਕੀ ਹੈ ਤੇ ਇਹ ਅਦਾਕਾਰਾ ਇੰਸਟਾਗ੍ਰਾਮ ’ਤੇ ਇਕ ਪੋਸਟ ਕਰਨ ਲਈ 2.18 ਕਰੋੜ ਰੁਪਏ ਲੈਂਦੀ ਹੈ। ਕ੍ਰਿਕਟਰ ਵਿਰਾਟ ਕੋਹਲੀ ਵੀ ਇੰਨੇ ਪੈਸੇ ਚਾਰਜ ਨਹੀਂ ਕਰਦੇ ਹਨ।

ਕੁਝ ਸਮਾਂ ਪਹਿਲਾਂ ਹੀ Hopper HQ ਨੇ Instagram Rich List 2020 ਜਾਰੀ ਕੀਤੀ ਸੀ। ਇਸ ’ਚ ਇੰਸਟਾਗ੍ਰਾਮ ਦੇ ਸਪਾਂਸਰਡ ਪੋਸਟ ਤੋਂ ਹੋਈ ਕਮਾਈ ਬਾਰੇ ਦੱਸਿਆ ਗਿਆ ਸੀ। ਇਸ ਲਿਸਟ ’ਚ ਪ੍ਰਿਅੰਕਾ ਚੋਪੜਾ ਦਾ ਨਾਂ ਵੀ ਸ਼ਾਮਲ ਸੀ। ਇਸ ਦੇ ਮੁਤਾਬਕ ਇਹ ਅਦਾਕਾਰਾ ਇਕ ਪੋਸਟ ਦੇ 2 ਕਰੋੜ ਤੋਂ ਵੱਧ ਰੁਪਏ ਫੀਸ ਵਜੋਂ ਲੈਂਦੀ ਹੈ।

ਉਥੇ ਇਸ ਲਿਸਟ ’ਚ ਦੂਜੇ ਭਾਰਤੀ ਸੈਲੇਬ੍ਰਿਟੀ ਵਜੋਂ ਵਿਰਾਟ ਕੋਹਲੀ ਦਾ ਨਾਂ ਸਾਹਮਣੇ ਆਇਆ ਸੀ। ਵਿਰਾਟ ਇਕ ਇੰਸਟਾਗ੍ਰਾਮ ਪੋਸਟ ਕਰਨ ਲਈ 1.35 ਕਰੋੜ ਰੁਪਏ ਲੈਂਦੇ ਹਨ।

ਦੱਸਣਯੋਗ ਹੈ ਕਿ ਪ੍ਰਿਅੰਕਾ ਚੋਪੜਾ ਇੰਸਟਾਗ੍ਰਾਮ ’ਤੇ ਸਭ ਤੋਂ ਵੱਧ ਫਾਲੋਅ ਕੀਤੇ ਜਾਣ ਵਾਲੇ ਭਾਰਤੀ ਸਿਤਾਰਿਆਂ ’ਚ ਦੂਜੇ ਨੰਬਰ ’ਤੇ ਹੈ। ਇੰਸਟਾਗ੍ਰਾਮ ’ਤੇ ਪ੍ਰਿਅੰਕਾ ਚੋਪੜਾ ਨੂੰ 59.9 ਮਿਲੀਅਨ ਲੋਕ ਫਾਲੋਅ ਕਰਦੇ ਹਨ। ਪ੍ਰਿਅੰਕਾ ਦੇ ਦੋ ਇੰਸਟਾ ਹੈਂਡਲ ਹਨ। ਇਕ ਉਨ੍ਹਾਂ ਦੀ ਟੀਮ ਪ੍ਰੋਫੈਸ਼ਨਲ ਕੰਮ ਲਈ ਵਰਤਦੀ ਹੈ ਤੇ ਦੂਜੇ ਅਕਾਊਂਟ ’ਤੇ ਪ੍ਰਿਅੰਕਾ ਚੋਪੜਾ ਆਪਣੇ ਨਿੱਜੀ ਪੋਸਟ ਕਰਦੀ ਹੈ।

ਨੋਟ– ਪ੍ਰਿਅੰਕਾ ਤੇ ਵਿਰਾਟ ’ਚੋਂ ਤੁਹਾਡਾ ਫੇਵਰੇਟ ਕੌਣ ਹੈ? ਕੁਮੈਂਟ ਕਰਕੇ ਜ਼ਰੂਰ ਦੱਸੋ।


author

Rahul Singh

Content Editor

Related News