ਮੋਗਾ ''ਚ ਸ੍ਰੀਮਤੀ ਸਵਦੇਸ਼ ਚੋਪੜਾ ਦੀ 11ਵੀਂ ਬਰਸੀ ਸਬੰਧੀ ਲੱਗਾ ਮੁਫ਼ਤ ਮੈਡੀਕਲ ਕੈਂਪ, ਮਰੀਜ਼ਾਂ ਨੂੰ ਵੰਡੀਆਂ ਦਵਾਈਆਂ

Wednesday, Jul 08, 2026 - 04:04 AM (IST)

ਮੋਗਾ ''ਚ ਸ੍ਰੀਮਤੀ ਸਵਦੇਸ਼ ਚੋਪੜਾ ਦੀ 11ਵੀਂ ਬਰਸੀ ਸਬੰਧੀ ਲੱਗਾ ਮੁਫ਼ਤ ਮੈਡੀਕਲ ਕੈਂਪ, ਮਰੀਜ਼ਾਂ ਨੂੰ ਵੰਡੀਆਂ ਦਵਾਈਆਂ

ਮੋਗਾ (ਕਸ਼ਿਸ਼ ਸਿੰਗਲਾ) : ਸੇਵਾ, ਪਿਆਰ ਅਤੇ ਸਦਭਾਵ ਦੀ ਮੂਰਤ ਸਾਡੇ ਪੂਜਨੀਕ ਸਵ. ਸ੍ਰੀਮਤੀ ਸਵਦੇਸ਼ ਚੋਪੜਾ ਜੀ ਦੀ 11ਵੀਂ ਬਰਸੀ ਨੂੰ ਸਮਰਪਿਤ ਮੁਫ਼ਤ ਮੈਡੀਕਲ ਚੈੱਕਅੱਪ ਕੈਂਪ ਅਤੇ ਸ਼ੂਗਰ ਜਾਂਚ ਕੈਂਪ ਅਦਾਰਾ 'ਪੰਜਾਬ ਕੇਸਰੀ' ਪੱਤਰ ਸਮੂਹ ਜ਼ਿਲ੍ਹਾ ਮੋਗਾ ਦੀ ਸਮੁੱਚੀ ਟੀਮ ਵੱਲੋਂ ਗ੍ਰਾਮ ਪੰਚਾਇਤ ਪਿੰਡ ਸਿੰਘਾਵਾਲਾ, ਗੁਰਦੁਆਰਾ ਕਮੇਟੀ ਦੇ ਵਿਸ਼ੇਸ਼ ਸਹਿਯੋਗ ਨਾਲ ਸਮੂਹ ਟੀਮ ਵਲੋਂ ਲਗਾਇਆ ਗਿਆ। ਇਸ ਕੈਂਪ ਦਾ ਉਦਘਟਾਨ ਸਰਪੰਚ ਤੀਰਥ ਸਿੰਘ ਕਾਲਾ ਵਲੋਂ ਕੀਤਾ ਗਿਆ।

PunjabKesari

ਇਸ ਦੌਰਾਨ ਅਦਾਰੇ ਵਲੋਂ ਹਰ ਸਾਲ ਦੀ ਤਰ੍ਹਾਂ ਇਹ ਮੁਫ਼ਤ ਮੈਡੀਕਲ ਚੈੱਕਅੱਪ ਕੈਂਪ ਲਗਾਇਆ ਜਾਂਦਾ ਹੈ, ਜਿਸ ਵਿਚ ਲੋੜਵੰਦ ਮਰੀਜ਼ਾਂ ਦਾ ਚੈਕਅੱਪ ਅਤੇ ਦਵਾਈਆਂ ਮੁਫ਼ਤ ਦਿੱਤੀਆਂ ਜਾਂਦੀਆਂ ਹਨ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਮੋਗਾ ਦੀ ਟੀਮ ਵਲੋਂ ਹਰ ਵਰ੍ਹੇ ਕਿਤੇ ਨਾ ਕਿਤੇ ਇਸ ਕੈਂਪ ਦਾ ਆਯੋਜਨ ਕੀਤਾ ਜਾਂਦਾ ਹੈ। ਇਸ ਕੈਂਪ ਦੌਰਾਨ ਸ਼ੂਗਰ ਚੇਤਨਾ ਸੁਸਾਇਟੀ ਦੇ ਮੈਂਬਰਾਂ ਨੇ ਵੀ ਲੋਕਾਂ ਨੂੰ ਬਿਮਾਰੀਆਂ ਸਬੰਧੀ ਜਾਗਰੂਕ ਕੀਤਾ। ਕੈਂਪ ਦੌਰਾਨ ਕਾਂਗਰਸ ਪਾਰਟੀ ਦੀ ਹਲਕਾ ਇੰਚਾਰਜ ਮਾਲਵਿਕਾ ਸੂਦ ਵਲੋਂ ਵੀ ਵਿਸ਼ੇਸ਼ ਤੌਰ ’ਤੇ ਹਾਜ਼ਰੀ ਲਗਵਾਉਂਦਿਆਂ ਸਵ. ਸ੍ਰੀਮਤੀ ਸਵਦੇਸ਼ ਚੋਪੜਾ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Sandeep Kumar

Content Editor

Related News