ਪੰਜਾਬ ਦੇ ਅਧਿਆਪਕਾਂ ਲਈ ਸੁਨਹਿਰਾ ਮੌਕਾ, 10 ਜੁਲਾਈ ਹੈ ਅਪਲਾਈ ਕਰਨ ਦੀ ਆਖ਼ਰੀ ਤਾਰੀਖ਼, ਮਾਰ ਲਓ ਫ਼ੁਰਤੀ

Wednesday, Jul 01, 2026 - 10:59 AM (IST)

ਪੰਜਾਬ ਦੇ ਅਧਿਆਪਕਾਂ ਲਈ ਸੁਨਹਿਰਾ ਮੌਕਾ, 10 ਜੁਲਾਈ ਹੈ ਅਪਲਾਈ ਕਰਨ ਦੀ ਆਖ਼ਰੀ ਤਾਰੀਖ਼, ਮਾਰ ਲਓ ਫ਼ੁਰਤੀ

ਚੰਡੀਗੜ੍ਹ (ਅੰਕੁਰ) : ਕੇਂਦਰੀ ਸਿੱਖਿਆ ਮੰਤਰਾਲੇ ਨੇ ‘ਨੈਸ਼ਨਲ ਐਵਾਰਡ ਫਾਰ ਟੀਚਰਜ਼ 2026’ (ਅਧਿਆਪਕਾਂ ਲਈ ਰਾਸ਼ਟਰੀ ਪੁਰਸਕਾਰ) ਲਈ ਆਨਲਾਈਨ ਅਰਜ਼ੀਆਂ ਮੰਗੀਆਂ ਹਨ। ਇਹ ਪੁਰਸਕਾਰ ਦੇਸ਼ ’ਚ ਅਧਿਆਪਕਾਂ ਨੂੰ ਦਿੱਤੇ ਜਾਣ ਵਾਲੇ ਸਰਵਉੱਚ ਨਾਗਰਿਕ ਸਨਮਾਨਾਂ ’ਚੋਂ ਇਕ ਹੈ। ਇਹ ਪੁਰਸਕਾਰ ਉਨ੍ਹਾਂ ਅਧਿਆਪਕਾਂ ਨੂੰ ਮਾਨਤਾ ਦਿੰਦਾ ਅਤੇ ਸਨਮਾਨ ਕਰਦਾ ਹੈ, ਜਿਨ੍ਹਾਂ ਨੇ ਸਕੂਲ ਸਿੱਖਿਆ ਰਾਹੀਂ ਦੇਸ਼ ਦੇ ਭਵਿੱਖ ਨੂੰ ਦਿਸ਼ਾ ਦੇਣ ’ਚ ਬੇਮਿਸਾਲ ਉੱਤਮਤਾ, ਨਵੀਨਤਾ ਅਤੇ ਅਟੁੱਟ ਸਮਰਪਣ ਦਾ ਪ੍ਰਦਰਸ਼ਨ ਕੀਤਾ ਹੈ। ਪੰਜਾਬ ਦੇ ਚਾਹਵਾਨ ਅਧਿਆਪਕ ਇਸ ਐਵਾਰਡ ਲਈ ਆਨਲਾਈਨ ਰਜਿਸਟ੍ਰੇਸ਼ਨ ਕਰ ਸਕਦੇ ਹਨ।

ਇਹ ਵੀ ਪੜ੍ਹੋ : ਪੰਜਾਬ ਦੇ ਸਾਰੇ ਟੋਲ ਪਲਾਜ਼ੇ ਹੋਣਗੇ ਮੁਫ਼ਤ, ਇਸ ਤਾਰੀਖ਼ ਲਈ ਹੋਇਆ ਵੱਡਾ ਐਲਾਨ, ਪੜ੍ਹੋ ਪੂਰੀ ਖ਼ਬਰ

ਇਸ ਲਈ ਸਾਰੇ ਰੈਗੂਲਰ ਅਧਿਆਪਕ, ਸਕੂਲ ਮੁਖੀ/ਇੰਚਾਰਜ ਯੋਗ ਹਨ। ਰਜਿਸਟ੍ਰੇਸ਼ਨ ਦੀ ਆਖ਼ਰੀ ਮਿਤੀ 10 ਜੁਲਾਈ ਹੈ। 10 ਜੁਲਾਈ ਤੋਂ ਬਾਅਦ ਜ਼ਿਲ੍ਹਾ ਚੋਣ ਕਮੇਟੀ ਉਮੀਦਵਾਰਾਂ ਦੀ ਸਕਰੀਨਿੰਗ ਕਰੇਗੀ। ਇਸ ਤੋਂ ਬਾਅਦ ਰਾਜ ਚੋਣ ਕਮੇਟੀ ਸ਼ਾਰਟਲਿਸਟ ਕੀਤੇ ਯੋਗ ਅਧਿਆਪਕਾਂ ਦੀ ਅੱਗੇ ਫਿਰ ਸਕਰੀਨਿੰਗ ਕਰੇਗੀ ਅਤੇ 31 ਜੁਲਾਈ ਤੱਕ ਸੁਤੰਤਰ ਰਾਸ਼ਟਰੀ ਜਿਊਰੀ ਨੂੰ 6 ਨਾਮਜ਼ਦਗੀਆਂ ਭੇਜੇਗੀ। ਇਹ ਜਿਊਰੀ ਰਾਜ ਦੇ ਨਾਮਜ਼ਦ ਉਮੀਦਵਾਰਾਂ ’ਚੋਂ ਅੰਤਿਮ ਜੇਤੂਆਂ ਦੀ ਚੋਣ ਕਰੇਗੀ।

ਇਹ ਵੀ ਪੜ੍ਹੋ : ਪੰਜਾਬ 'ਚ ਬਿਜਲੀ ਸੰਕਟ ਵਿਚਾਲੇ 4 ਜੁਲਾਈ ਦਾ ਵੱਡਾ ਪ੍ਰੋਗਰਾਮ ਮੁਲਤਵੀ, ਤਿਆਰੀ 'ਚ ਆ ਰਹੀ ਸੀ ਵੱਡੀ ਦਿੱਕਤ

ਸ਼ਾਰਟਲਿਸਟ ਕੀਤੇ ਉਮੀਦਵਾਰਾਂ ਨੂੰ ਸੁਤੰਤਰ ਰਾਸ਼ਟਰੀ ਜਿਊਰੀ ਸਾਹਮਣੇ ਆਪਣੇ ਕੰਮ, ਪ੍ਰਾਪਤੀਆਂ ਅਤੇ ਅਧਿਆਪਨ ਦੇ ਨਵੀਨ ਢੰਗ-ਤਰੀਕਿਆਂ (ਅਧਿਆਪਨ ਅਭਿਆਸਾਂ) ਨੂੰ ਪੇਸ਼ ਕਰਨ ਲਈ ਸੱਦਾ ਦਿੱਤਾ ਜਾਵੇਗਾ। ਇਹ ਪ੍ਰੈਜੈਂਟੇਸ਼ਨ ਸਿੱਖਣ ਦੇ ਨਤੀਜਿਆਂ ਨੂੰ ਸੁਧਾਰਨ, ਨਵੀਨ ਸਿੱਖਿਆ ਅਭਿਆਸਾਂ ਨੂੰ ਅਪਣਾਉਣ ਅਤੇ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਨੂੰ ਉਤਸ਼ਾਹਿਤ ਕਰਨ ’ਚ ਨਾਮਜ਼ਦ ਵਿਅਕਤੀ ਦੇ ਯੋਗਦਾਨ ਨੂੰ ਪ੍ਰਦਰਸ਼ਿਤ ਕਰੇਗੀ। ਅਖ਼ੀਰ ’ਚ ਇਕ ਵਿਆਪਕ ਮੁਲਾਂਕਣ ਮੈਟਰਿਕਸ ਦੇ ਆਧਾਰ 'ਤੇ ਸਭ ਤੋਂ ਵੱਧ ਅੰਕ ਪ੍ਰਾਪਤ ਕਰਨ ਵਾਲੇ ਅਧਿਆਪਕ ਨੂੰ ਰਾਸ਼ਟਰੀ ਪੁਰਸਕਾਰ ਲਈ ਚੁਣਿਆ ਜਾਵੇਗਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- 
https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
 


author

Babita

Content Editor

Related News