ਕਾਂਗਰਸ ਹੁਣ ਚਮਚਾ ਸੰਸਕ੍ਰਿਤੀ ਦਾ ਪ੍ਰਤੀਕ ਬਣ ਚੁੱਕੀ ਹੈ: ਤਰੁਣ ਚੁਘ

Thursday, Jul 02, 2026 - 06:45 PM (IST)

ਕਾਂਗਰਸ ਹੁਣ ਚਮਚਾ ਸੰਸਕ੍ਰਿਤੀ ਦਾ ਪ੍ਰਤੀਕ ਬਣ ਚੁੱਕੀ ਹੈ: ਤਰੁਣ ਚੁਘ

ਚੰਡੀਗੜ੍ਹ- ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਮਹਾਮੰਤਰੀ ਅਤੇ ਰਾਜ ਸਭਾ ਮੈਂਬਰ ਤਰੁਣ ਚੁਘ ਨੇ ਕਿਹਾ ਕਿ ਕਾਂਗਰਸ 'ਚ ਹੁਣ ਲੜਾਈ ਯੋਗਤਾ ਵਾਲੇ ਨੇਤਾਵਾਂ ਵਿਚਕਾਰ ਨਹੀਂ, ਸਗੋਂ ਪਰਿਕਰਮਾਵਾਦੀਆਂ ਅਤੇ ਮਹਾਂਪਰਿਕਰਮਾਵਾਦੀਆਂ ਵਿਚਕਾਰ ਹੈ, ਕਿਉਂਕਿ ਪਰਾਕਰਮਵਾਦੀ ਨੇਤਾ ਤਾਂ ਕਾਫੀ ਪਹਿਲਾਂ ਹੀ ਪਾਰਟੀ ਛੱਡ ਚੁੱਕੇ ਹਨ। ਸੀਨੀਅਰ ਕਾਂਗਰਸੀ ਨੇਤਾ ਮਨੀਸ਼ ਤਿਵਾੜੀ ਨਾਲ ਕੀਤੇ ਗਏ ਸਲੂਕ 'ਤੇ ਕੜਾ ਪ੍ਰਹਾਰ ਕਰਦੇ ਹੋਏ ਚੁਗ ਨੇ ਕਿਹਾ ਕਿ ਇਸ ਘਟਨਾ ਨੇ ਇਕ ਵਾਰ ਫਿਰ ਸਾਬਤ ਕਰ ਦਿੱਤਾ ਹੈ ਕਿ ਕਾਂਗਰਸ ਨੇ ਆਪਣੇ ਆਪ ਨੂੰ ਪੂਰੀ ਤਰ੍ਹਾਂ ਗਾਂਧੀ ਵਾਡਰਾ ਪਰਿਵਾਰ ਅੱਗੇ ਸਮਰਪਿਤ ਕਰ ਦਿੱਤਾ ਹੈ।

ਚੁਘ ਨੇ ਕਿਹਾ ਕਿ ਮਨੀਸ਼ ਤਿਵਾੜੀ ਨੂੰ ਹੁਣ ਸਮਝ ਲੈਣਾ ਚਾਹੀਦਾ ਹੈ ਕਿ ਅੱਜ ਦੀ ਕਾਂਗਰਸ 'ਚ ਉਹੀ ਵਿਅਕਤੀ ਅੱਗੇ ਵੱਧਦਾ ਹੈ ਜੋ ਗਾਂਧੀ ਵਾਡਰਾ ਪਰਿਵਾਰ ਦੀ ਪਰਿਕਰਮਾ ਕਰਦਾ ਹੈ। ਯੋਗਤਾ, ਇਮਾਨਦਾਰੀ ਅਤੇ ਸੁਤੰਤਰ ਸੋਚ ਹੁਣ ਕਾਂਗਰਸ ਵਿੱਚ ਬੋਝ ਬਣ ਗਈ ਹੈ। ਉਨ੍ਹਾਂ ਕਿਹਾ ਕਿ ਪੰਜਾਬ 'ਚ ਸਵਾਭਿਮਾਨੀ ਅਤੇ ਨਿਡਰ ਨੇਤਾਵਾਂ ਦੇ ਕਾਂਗਰਸ ਛੱਡਣ ਤੋਂ ਬਾਅਦ ਹੁਣ ਪਾਰਟੀ ਵਿੱਚ ਉਹੀ ਲੋਕ ਬਚੇ ਹਨ ਜਿਨ੍ਹਾਂ ਦੀ ਇੱਕੋ ਇੱਕ ਯੋਗਤਾ ਗਾਂਧੀ ਵਾਡਰਾ ਪਰਿਵਾਰ ਪ੍ਰਤੀ ਅੰਨ੍ਹੀ ਵਫ਼ਾਦਾਰੀ ਹੈ।

ਇਹ ਵੀ ਪੜ੍ਹੋ: ਹਾਈਕਮਾਨ ਦੇ ਐਲਾਨ ਮਗਰੋਂ ਕਾਂਗਰਸ 'ਚ ਮੁੜ ਛਿੜਿਆ ਕਲੇਸ਼! ਸਾਬਕਾ CM ਚੰਨੀ ਨੇ ਸੱਦੀ ਮੀਟਿੰਗ

ਚੁਘ ਨੇ ਕਿਹਾ ਕਿ ਕਾਂਗਰਸ ਹੁਣ 'ਚਮਚਾ ਯੁੱਗ' 'ਚ ਦਾਖ਼ਲ ਹੋ ਚੁੱਕੀ ਹੈ। ਪਾਰਟੀ ਵਿੱਚ ਯੋਗਤਾ ਅਤੇ ਸਮਰੱਥਾ ਦੀ ਕੋਈ ਕਦਰ ਨਹੀਂ ਰਹੀ। ਅੱਗੇ ਵਧਣ ਦਾ ਇਕੋ ਹੀ ਰਸਤਾ ਇੱਕ ਪਰਿਵਾਰ ਪ੍ਰਤੀ ਅੰਨ੍ਹੀ ਵਫ਼ਾਦਾਰੀ ਹੈ।" ਪੰਜਾਬ ਤੋਂ ਦੋ ਵਾਰ ਸੰਸਦ ਮੈਂਬਰ ਰਹੇ ਮਨੀਸ਼ ਤਿਵਾੜੀ ਦੇ ਕਥਿਤ ਅਪਮਾਨ ਦਾ ਜ਼ਿਕਰ ਕਰਦੇ ਹੋਏ ਚੁਘ ਨੇ ਕਿਹਾ ਕਿ ਇਹ ਕਾਂਗਰਸ ਵਿੱਚ ਡੂੰਘੀਆਂ ਜੜ੍ਹਾਂ ਵਾਲੀ ਚਾਪਲੂਸੀ ਦੀ ਸੰਸਕ੍ਰਿਤੀ ਨੂੰ ਬੇਨਕਾਬ ਕਰਦਾ ਹੈ। ਉਨ੍ਹਾਂ ਕਿਹਾ ਕਿ ਜਦੋਂ ਮਨੀਸ਼ ਤਿਵਾੜੀ ਵਰਗੇ ਕੱਦ ਦੇ ਨੇਤਾ ਨਾਲ ਵੀ ਅਜਿਹਾ ਵਰਤਾਅ ਹੁੰਦਾ ਹੈ ਤਾਂ ਇਹ ਸਪੱਸ਼ਟ ਸੰਦੇਸ਼ ਹੈ ਕਿ ਕਾਂਗਰਸ ਵਿੱਚ ਪ੍ਰਤਿਭਾ, ਲੋਕ ਸੇਵਾ ਅਤੇ ਸਿਧਾਂਤਾਂ ਦੀ ਕੋਈ ਕਦਰ ਨਹੀਂ, ਜਦ ਤੱਕ ਕੋਈ ਗਾਂਧੀ ਵਾਡਰਾ ਪਰਿਵਾਰ ਅੱਗੇ ਸਿਰ ਨਾ ਝੁਕਾਵੇ।" ਚੁਘ ਨੇ ਕਿਹਾ ਕਿ ਕਾਂਗਰਸ ਹੁਣ ਇਕ ਰਾਸ਼ਟਰੀ ਰਾਜਨੀਤਿਕ ਪਾਰਟੀ ਨਹੀਂ ਰਹੀ, ਸਗੋਂ ਇੱਕ ਪਰਿਵਾਰ ਦੁਆਰਾ ਚਲਾਇਆ ਜਾਣ ਵਾਲਾ ਅਜਿਹਾ ਸੰਗਠਨ ਬਣ ਗਈ ਹੈ, ਜਿੱਥੇ ਯੋਗਤਾ, ਵਿਚਾਰਧਾਰਕ ਵਚਨਬੱਧਤਾ ਅਤੇ ਲੋਕਤਾਂਤਰਿਕ ਮੁੱਲਾਂ ਦੀ ਥਾਂ ਪਰਿਵਾਰ ਪ੍ਰਤੀ ਵਫ਼ਾਦਾਰੀ ਨੇ ਲੈ ਲਈ ਹੈ।

ਇਹ ਵੀ ਪੜ੍ਹੋ: ਪੰਜਾਬ ਸ਼ਰਮਸਾਰ: ਫੁੱਫੜ ਨੇ ਟੱਪੀਆਂ ਬੇਸ਼ਰਮੀ ਦੀਆਂ ਹੱਦਾਂ! ਜਵਾਕੜੀ ਨਾਲ ਕੀਤਾ ਜਬਰ-ਜ਼ਿਨਾਹ

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

shivani attri

Content Editor

Related News