ਪ੍ਰਿਥਵੀ ਸ਼ਾਅ ਦੀ ਸ਼ਾਨਦਾਰ ਵਾਪਸੀ, ਧਮਾਕੇਦਾਰ ਪਾਰੀ ਖੇਡ ਭਾਰਤ ਏ ਨੂੰ ਦਿਵਾਈ ਜਿੱਤ

01/19/2020 2:23:53 PM

ਲਿੰਕਨ (ਨਿਊਜ਼ੀਲੈਂਡ)— ਪ੍ਰਿਥਵੀ ਸ਼ਾਅ ਨੇ ਭਾਰਤ-ਏ ਲਈ ਨਿਊਜ਼ੀਲੈਂਡ ਇਲੈਵਨ ਦੇ ਖਿਲਾਫ ਦੂਜੇ ਟੈਸਟ ਮੈਚ ਦੇ ਦੌਰਾਨ 100 ਗੇਂਦ 'ਚ 150 ਦੌੜਾਂ ਦੀ ਹਮਲਾਵਰ ਪਾਰੀ ਖੇਡ ਕੇ ਸੱਟ ਦੇ ਬਾਅਦ ਸ਼ਾਨਦਾਰ ਤਰੀਕੇ ਨਾਲ ਵਾਪਸੀ ਕੀਤੀ। ਭਾਰਤੀ ਸੀਨੀਅਰ ਟੀਮ 'ਚ ਵਾਪਸੀ ਦੀ ਕੋਸ਼ਿਸ਼ 'ਚ ਲੱਗੇ 20 ਸਾਲਾ ਸ਼ਾਅ ਨੇ ਇਸ ਬਿਹਤਰੀਨ ਪਾਰੀ ਦੇ ਦੌਰਾਨ 22 ਚੌਕੇ ਅਤੇ 2 ਛੱਕੇ ਲਾਏ।
PunjabKesari
ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 49.2 ਓਵਰ 'ਚ 372 ਦੌੜਾਂ ਦਾ ਸਕੋਰ ਬਣਾਇਆ ਅਤੇ 12 ਦੌੜਾਂ ਨਾਲ ਜਿੱਤ ਹਾਸਲ ਕੀਤੀ। ਜਦਕਿ ਨਿਊਜ਼ੀਲੈਂਡ ਇਲੈਵਨ ਦੀ ਟੀਮ ਜੈਕ ਬਾਇਲ ਦੀ 130 ਦੌੜਾਂ ਦੀ ਸੈਂਕੜੇ ਵਾਲੀ ਪਾਰੀ ਦੇ ਬਾਵਜੂਦ ਨਿਰਧਾਰਤ 50 ਓਵਰ 'ਚ 6 ਵਿਕਟਾਂ 'ਤੇ 360 ਦੌੜਾਂ ਬਣਾ ਕੇ ਹਾਰ ਗਈ। ਸ਼ਾਅ ਦੀ ਪਾਰੀ ਨਾਲ ਨਾਲ ਚੋਣਕਰਤਾ ਯਕੀਨੀ ਤੌਰ 'ਤੇ ਖੁਸ਼ ਹੋਣਗੇ ਕਿਉਂਕਿ ਉਨ੍ਹਾਂ ਨੇ ਨਿਊਜ਼ੀਲੈਂਡ 'ਚ ਟੈਸਟ ਸੀਰੀਜ਼ ਲਈ ਟੀਮ ਦੀ ਚੋਣ ਕਰਨੀ ਹੈ। ਪਹਿਲਾ ਟੈਸਟ 21 ਫਰਵਰੀ ਤੋਂ ਹੈਮਿਲਟਨ ਦੇ ਬੇਸਿਨ ਰਿਜ਼ਰਵ 'ਚ ਹੋਵੇਗਾ ਅਤੇ ਦੂਜਾ ਮੈਚ 29 ਫਰਵਰੀ ਤੋਂ ਕ੍ਰਾਈਸਟਚਰਚ ਦੇ ਹੇਗਲੇ ਓਵਲ 'ਚ ਖੇਡਿਆ ਜਾਵੇਗਾ।
PunjabKesari
ਅੱਠ ਮਹੀਨੇ ਦੀ ਡੋਪਿੰਗ ਪਾਬੰਦੀ ਤੋਂ ਵਾਪਸੀ ਕਰਨ ਦੇ ਬਾਅਦ ਸ਼ਾਅ ਸ਼ਾਨਦਾਰ ਫਾਰਮ 'ਚ ਹਨ ਪਰ ਮੁੰਬਈ ਦੇ ਖਿਲਾਫ ਸ਼ੁਰੂਆਤੀ ਰਣਜੀ ਟਰਾਫੀ ਦੇ ਸ਼ੁਰੂਆਤੀ ਦਿਨ ਉਨ੍ਹਾਂ ਦੇ ਮੋਢੇ 'ਚ ਸੱਟ ਲਗ ਗਈ ਜਿਸ ਨਾਲ ਉਹ ਨਿਊਜ਼ੀਲੈਂਡ 'ਚ ਭਾਰਤ ਏ ਦੇ ਪਹਿਲੇ ਅਭਿਆਸ ਮੈਚ 'ਚ ਨਹੀਂ ਖੇਡ ਸਕੇ। ਸੱਟ ਤੋਂ ਉਭਰਨ ਦੇ ਬਾਅਦ ਸ਼ਾਅ ਨੇ ਇਸ ਸ਼ਾਨਦਾਰ ਪਾਰੀ ਨਾਲ ਆਪਣੇ ਇਰਾਦੇ ਜ਼ਾਹਰ ਕੀਤੇ। ਸਾਅ ਤੋਂ ਇਲਾਵਾ ਵਿਜੇ ਸ਼ੰਕਰ ਨੇ 41 ਗੇਂਦ 'ਚ 58 ਦੌੜਾਂ ਦੀ ਪਾਰੀ ਖੇਡੀ। ਭਾਰਤ ਨੇ ਪਹਿਲਾ ਅਭਿਆਸ ਮੈਚ 92 ਦੌੜਾਂ ਨਾਲ ਜਿੱਤਿਆ ਸੀ।


Tarsem Singh

Content Editor

Related News