ਜ਼ਖਮੀ ਪ੍ਰਿਥਵੀ ਸ਼ਾਅ ਨਹੀਂ ਖੇਡਣਗੇ ਪਹਿਲਾ ਰਣਜੀ ਟ੍ਰਾਫੀ ਮੈਚ

Friday, Oct 26, 2018 - 04:31 PM (IST)

ਜ਼ਖਮੀ ਪ੍ਰਿਥਵੀ ਸ਼ਾਅ ਨਹੀਂ ਖੇਡਣਗੇ ਪਹਿਲਾ ਰਣਜੀ ਟ੍ਰਾਫੀ ਮੈਚ

ਨਵੀਂ ਦਿੱਲੀ— ਟੈਸਟ ਕ੍ਰਿਕਟ 'ਚ ਧਮਾਕੇਦਾਰ ਕਦਮ ਰੱਖਣ ਵਾਲੇ ਪ੍ਰਿਥਵੀ ਸ਼ਾਅ ਇਕ ਨਵੰਬਰ ਤੋਂ ਸ਼ੁਰੂ ਹੋਣ ਵਾਲੀ ਰਣਜੀ ਟ੍ਰਾਫੀ ਦੇ ਪਹਿਲੇ ਮੁਕਾਬਲੇ 'ਚ ਮੁੰਬਈ ਲਈ ਨਹੀਂ ਖੇਡਣਗੇ। ਮੁੰਬਈ ਰੇਲਵੇ ਖਿਲਾਫ ਦਿੱਲੀ ਦੇ ਕਰਨੈਲ 'ਚ ਆਪਣੇ ਅਭਿਆਨ ਦੀ ਸ਼ੁਰੂਆਤ ਕਰੇਗੀ, ਪਰ ਉਨ੍ਹਾਂ ਨਾਲ ਸ਼ਾਅ ਨਹੀਂ ਹੋਣਗੇ। ਸ਼ਾਅ ਦੇਵਧਰ ਟ੍ਰਾਫੀ 'ਚ ਇੰਡੀਆ-ਏ ਵੱਲੋਂ ਇੰਡੀਆ-ਬੀ ਖਿਲਾਫ ਖੇਡਦੇ ਹੋਏ ਜ਼ਖਮੀ ਹੋ ਗਏ ਸਨ। ਪ੍ਰਿਥਵੀ ਦੀ ਕੋਹਨੀ 'ਤੇ ਤੇਜ਼ ਗੇਂਦਬਾਜ਼ ਦੀਪਕ ਚਾਹਲ ਦੀ ਗੇਂਦ ਲੱਗ ਗਈ ਸੀ। ਜਿਸ ਤੋਂ ਬਾਅਦ ਸ਼ਾਅ ਦੇ ਖੱਬੇ ਸੱਜੇ ਮੋਢੇ ਅਤੇ ਕੋਹਲੀ ਦਾ ਐੱਮ.ਆਰ.ਆਈ.ਸਕੈਨ ਕਰਾਇਆ ਗਿਆ।

ਸੱਟ ਦੇ ਚੱਲਦੇ ਹੀ ਸ਼ਾਅ ਇੰਡੀਆ-ਸੀ ਖਿਲਾਫ ਨਹੀਂ ਖੇਡ ਸਕਣਗੇ। ਜੇਕਰ ਸ਼ਾਅ ਮੈਚ ਨਾਲ ਹੋਣ ਵਾਲੇ ਫਿਟਨੈੱਸ ਟੈਸਟ ਨੂੰ  ਪਾਸ ਕਰ ਲੈਂਦੇ ਹਨ ਤਾਂ ਰੇਲਵੇ ਖਿਲਾਫ ਉਨ੍ਹਾਂ ਦੇ ਖੇਡਣ ਦੀ ਸੰਭਾਵਨਾ ਹੈ, ਮੁੰਬਈ ਟੀਮ ਦੀ ਕਮਾਨ ਸ਼ਰੇਅਸ ਆਈਅਰ ਨੂੰ ਦਿੱਤੀ ਗਈ ਹੈ, ਜਦਕਿ ਧਵਲ ਕੁਲਕਰਨੀ ਦੇ ਮੋਢੇ 'ਤੇ ਉਪ ਕਪਤਾਨੀ ਦੀ ਜ਼ਿੰਮੇਦਾਰੀ ਦਿੱਤੀ ਗਈ ਹੈ। 

ਜ਼ਿਕਰਯੋਗ ਹੈ ਕਿ ਸ਼ਾਅ ਨੇ ਵੈਸਟਇੰਡੀਜ਼ ਖਿਲਾਫ ਪਹਿਲੇ ਟੈਸਟ 'ਚ ਡੈਬਿਊ ਕੀਤਾ ਸੀ ਅਤੇ ਪਹਿਲੇ ਮੈਚ 'ਚ 134 ਦੌੜਾਂ ਦੀ ਬਿਹਤਰੀਨ ਪਾਰੀ ਖੇਡੀ ਸੀ। ਉਨ੍ਹਾਂ ਨੇ ਸੀਰੀਜ਼ ਦੇ ਦੂਜੇ ਮੈਚ 'ਚ ਵੀ ਹਮਲਾਵਰ ਬੱਲੇਬਾਜ਼ੀ ਕੀਤੀ ਸੀ ਅਤੇ ਦੂਜੇ ਟੈਸਟ ਮੈਚ ਦੀ ਪਹਿਲੀ ਪਾਰੀ 'ਚ 70 ਅਤੇ ਦੂਜੀ ਪਾਰੀ 'ਚ ਅਜੇਤੂ 33 ਦੌੜਾਂ ਬਣਾਈਆਂ ਸਨ। ਦੋਵੇਂ ਮੈਚਾਂ 'ਚ ਸ਼ਾਨਦਾਰ ਬੱਲੇਬਾਜ਼ੀ ਦੇ ਕਾਰਨ ਉਹ ਆਪਣੇ ਡੈਬਿਊ ਮੈਚ 'ਚ 'ਮੈਨ ਆਫ ਦਿ ਮੈਚ' ਵੀ ਰਹੇ ਸਨ। ਹਾਲਾਂਕਿ ਵਿਜੇ ਹਜ਼ਾਰੇ ਟ੍ਰਾਫੀ ਫਾਈਨਲ ਅਤੇ ਦੇਵਧਰ ਟ੍ਰਾਫੀ 'ਚ ਖੇਡੇ ਗਏ ਦੋਵੇਂ ਮੈਚਾਂ 'ਚ ਉਨ੍ਹਾਂ ਦਾ ਬੱਲਾ ਖਾਮੋਸ਼ ਰਿਹਾ. ਵਿਜੇ ਹਜ਼ਾਰੇ ਦੇ ਫਾਈਨਲ 'ਚ ਉਹ ਸਿਰਫ 8 ਅਤੇ ਇਸ ਤੋਂ ਬਾਅਦ ਦੇਵਧਰ ਟ੍ਰਾਫੀ ਦੇ ਮੈਚ 'ਚ ਸੱਤ ਦੌੜਾਂ ਹੀ ਬਣਾ ਸਕੇ।


Related News