ਪ੍ਰਿਥਵੀ ਦੀ ਉਮਰ ''ਚ ਅਸੀਂ ਉਸਦੇ ਮੁਕਾਬਲੇ 10% ਵੀ ਨਹੀਂ ਖੇਡ ਸਕਦੇ ਸੀ: ਵਿਰਾਟ ਕੋਹਲੀ
Monday, Oct 15, 2018 - 12:50 PM (IST)

ਨਵੀਂ ਦਿੱਲੀ— ਵੈਸਟ ਇੰਡੀਜ਼ ਖਿਲਾਫ ਟੈਸਟ ਸੀਰੀਜ਼ ਨਾਲ ਟੀਮ ਇੰਡੀਆ 'ਚ ਆਪਣੇ ਇੰਟਰਨੈਸ਼ਨਲ ਕਰੀਅਰ ਦੀ ਸ਼ੁਰੂਆਤ ਕਰਨ ਵਾਲੇ ਯੁਵਾ ਓਪਨਰ ਪ੍ਰਿਥਵੀ ਸ਼ਾਅ ਦੀ ਪ੍ਰਤਿਭਾ ਦੀ ਤਾਰੀਫ ਹਰ ਜੁਬਾਨ 'ਤੇ ਹੈ। ਹਰ ਕੋਈ ਉਨ੍ਹਾਂ ਦੇ ਸਾਹਸੀ ਖੇਡ ਦੀ ਤਾਰੀਫ ਕਰ ਰਿਹਾ ਹੈ। ਪਰ ਗੱਲ ਉਦੋਂ ਹੋਰ ਖਾਸ ਹੋ ਜਾਂਦੀ ਹੈ। ਜਦੋਂ ਕਿਸੇ ਨੌਜਵਾਨ ਖਿਡਾਰੀ ਦੀ ਤਾਰੀਫ ਉਸਦਾ ਕਪਤਾਨ ਕਰੇ। ਵਿਰਾਟ ਨੇ ਇਸ ਖਿਡਾਰੀ ਦੀ ਤਾਰੀਫ ਕਰਦੇ ਹੋਏ ਕਿਹਾ ਕਿ ਪ੍ਰਿਥਵੀ ਦੀ ਉਮਰ 'ਚ ਮੈਂ ਜਾਂ ਕੋਈ ਹੋਰ ਖਿਡਾਰੀ ਉਸਦੇ ਵਰਗਾ 10ਫੀਸਦੀ ਖੇਡ ਵੀ ਖੇਡ ਪਾਉਂਦੇ ਸਨ।
ਭਾਰਤੀ ਟੀਮ ਦੇ ਕਪਾਤਾਨ ਵਿਰਾਟ ਕੋਹਲੀ ਨੇ ਕਿਹਾ,' 18-19 ਸਾਲ ਦੀ ਉਮਰ 'ਚ ਉਹ (ਪ੍ਰਿਥਵੀ) ਜੋ ਹੈ, ਮੈਨੂੰ ਨਹੀਂ ਲੱਗਦਾ ਕਿ ਸਾਡੇ 'ਚੋਂ ਕੋਈ ਉਸਦਾ 10 ਪ੍ਰਤੀਸ਼ਤ ਵੀ ਰਿਹਾ ਹੋਵੇਗਾ।' ਕੋਹਲੀ ਨੇ ਕਿਹਾ ਕਿ ਇੰਨੇ ਨਿਡਰ ਖਿਡਾਰੀ ਦਾ ਟੀਮ 'ਚ ਹੋਣਾ ਚੰਗੀ ਗੱਲ ਹੈ। 'ਇਸ ਖਿਡਾਰੀ ਨੇ ਟੀਮ 'ਚ ਮਿਲੇ ਮੌਕਿਆ ਨੂੰ ਚੰਗੀ ਤਰ੍ਹਾਂ ਸੰਭਾਲਿਆ ਹੈ। ਉਹ ਇਸ ਸੀਰੀਜ਼ 'ਚ ਅਜਿਹਾ ਪ੍ਰਤੀਤ ਹੋਇਆ ਜਿਵੇ ਕਿ ਤੁਹਾਡੀ ਟੀਮ ਨੂੰ ਚੰਗੀ ਸ਼ੁਰੂਆਤ ਲਈ ਜ਼ਰੂਰਤ ਹੁੰਦੀ ਹੈ। ਜਦੋਂ ਤੁਸੀਂ ਆਪਣੀ ਪਹਿਲੀ ਹੀ ਸੀਰੀਜ਼ 'ਚ ਅਜਿਹਾ ਉਮਦਾ ਪ੍ਰਦਰਸ਼ਨ ਕਰਦੇ ਹੋ, ਤਾਂ ਇਸਦੇ ਮਾਇਨੇ ਹੋਰ ਵੀ ਜ਼ਿਆਦਾ ਵਧ ਜਾਂਦੇ ਹਨ। ਇਸ ਲਈ ਇਹ ਬਹੁਤ ਖਾਸ ਹੋ ਜਾਂਦਾ ਹੈ , ਜਦੋਂ ਤੁਹਾਡੀ ਟੀਮ 'ਚ ਕੋਈ ਅਜਿਹਾ ਨਿਡਰ ਖਿਡਾਰੀ ਹੋਵੇ।'
ਇਸ ਨੌਜਵਾਨ ਖਿਡਾਰੀ ਦੀ ਤਾਰੀਫ 'ਚ ਭਾਰਤੀ ਕਪਤਾਨ ਨੇ ਕਿਹਾ,' ਸ਼ਾਅ ਨਿਡਰ ਖਿਡਾਰੀ ਜ਼ਰੂਰ ਹੈ, ਪਰ ਉਹ ਲਾਪਰਵਾਹ ਨਹੀਂ ਹੈ। ਉਸਨੂੰ ਆਪਣੇ ਖੇਡ 'ਤੇ ਪੂਰਾ ਵਿਸ਼ਵਾਸ ਹੈ। ਤੁਸੀਂ ਅਜਿਹਾ ਸੋਚ ਸਕਦੇ ਹੋ ਕਿ ਉਹ ਜਲਦ ਹੀ ਕਿਨਾਰਾ ਦੇਖ ਕੇ ਆਊਟ ਹੋ ਜਾਣਗੇ ਪਰ ਉਹ ਸ਼ਾਇਦ ਹੀ ਗੇਂਦ 'ਤੇ ਬੈਟ ਦਾ ਕਿਨਾਰਾ ਲੱਗਦਾ ਹੋਵੇ। ਅਸੀਂ ਉਸ ਨੂੰ ਇੰਗਲੈਂਡ 'ਚ ਵੀ ਬੱਲੇਬਾਜ਼ੀ ਕਰਦੇ ਦੇਖਿਆ ਸੀ, ਜਦੋਂ ਉਹ ਨੈੱਟ 'ਤੇ ਅਭਿਆਸ ਕਰਦੇ ਸਨ। ਉਹ ਅਟੈਕਿੰਗ ਖਿਡਾਰੀ ਹਨ, ਪਰ ਆਪਣੇ ਖੇਡ ਨੂੰ ਨਿਯੰਤਰਨ 'ਚ ਰੱਖਦੇ ਹਨ ਅਤੇ ਗਲਤੀਆਂ ਕਰਨਾ ਪਸੰਦ ਨਹੀਂ ਕਰਦੇ। ਉਸ ਦੀ ਇਹ ਖਾਸੀਅਤ ਉਸ ਨੂੰ ਦੁਨੀਆ ਦੇ ਉਨ੍ਹਾਂ ਚੁਨਿੰਦਾ ਖਿਡਾਰੀਆਂ 'ਚ ਸ਼ਾਮਲ ਕਰਦੀ ਹੈ, ਜੋ ਨਵੀਂ ਗੇਂਦ ਖਿਲਾਫ ਬਿਹਤਰ ਖੇਡ ਦਿਖਾਉਂਦੇ ਹਨ, ਨਵੀਂ ਗੇਂਦ ਨਾਲ ਕਈ ਤਰ੍ਹਾਂ ਦੇ ਸ਼ਾਟ ਪੂਰੇ ਨਿਯੰਤਰਨ 'ਚ ਰਹਿੰਦੇ ਹੋਏ ਖੇਡਣੀ ਉਨ੍ਹਾਂ ਦੀ ਕਾਬਲੀਅਤ ਨੂੰ ਸਾਬਕ ਕਰਦਾ ਹੈ। ਆਸਟ੍ਰੇਲੀਆ ਸੀਰੀਜ਼ ਤੋਂ ਪਹਿਲਾਂ ਆਪਣੇ ਕਪਤਾਨ ਤੋਂ ਤਾਰੀਫ ਸੁਣ ਕੇ ਪ੍ਰਿਥਵੀ ਦੇ ਵਿਸ਼ਵਾਸ ਅਤੇ ਖੇਡ 'ਚ ਅਤੇ ਵੀ ਨਿਖਾਰ ਆਉਣਾ ਤੈਅ ਹੈ। ਆਸਟ੍ਰੇਲੀਆ ਦੌਰੇ ਪਹਿਲੇ ਕਪਤਾਨ ਦੁਆਰਾ ਪ੍ਰਿਥਵੀ ਦੇ ਖੇਡ ਦੀ ਇੰਨੀ ਤਾਰੀਫ ਉਨ੍ਹਾਂ ਦਾ ਮੋਨਬਲ ਵਧਾਉਣ ਲਈ ਸ਼ਾਨਦਾਰ ਹੈ।