ਪ੍ਰਿਥਵੀ ਸ਼ਾਅ ਪਰਥ ਟੈਸਟ ਤੋਂ ਬਾਹਰ

Thursday, Dec 13, 2018 - 05:28 PM (IST)

ਪ੍ਰਿਥਵੀ ਸ਼ਾਅ ਪਰਥ ਟੈਸਟ ਤੋਂ ਬਾਹਰ

ਪਰਥ— ਭਾਰਤੀ ਕ੍ਰਿਕਟ ਟੀਮ ਦੇ ਯੁਵਾ ਓਪਨਰ ਪ੍ਰਿਥਵੀ ਸ਼ਾਅ ਗਿੱਟੇ ਦੀ ਸੱਟ ਤੋਂ ਅਜੇ ਤਕ ਉਭਰ ਨਹੀਂ ਸਕੇ ਹਨ ਅਤੇ ਸ਼ੁੱਕਰਵਾਰ ਨੂੰ ਪਰਥ 'ਚ ਆਸਟਰੇਲੀਆ ਦੇ ਖਿਲਾਫ ਸ਼ੁਰੂ ਹੋਣ ਜਾ ਰਹੇ ਦੂਜੇ ਕ੍ਰਿਕਟ ਟੈਸਟ 'ਚ ਵੀ ਟੀਮ ਦਾ ਹਿੱਸਾ ਨਹੀਂ ਬਣ ਸਕਣਗੇ। 19 ਸਾਲਾ ਪ੍ਰਿਥਵੀ ਨੂੰ ਆਸਟਰੇਲੀਆ ਦੌਰੇ ਲਈ ਭਾਰਤੀ ਟੀਮ ਦਾ ਹਿੱਸਾ ਬਣਾਇਆ ਗਿਆ ਸੀ ਪਰ ਟੈਸਟ ਸੀਰੀਜ਼ ਸ਼ੁਰੂ ਹੋਣ ਤੋਂ ਪਹਿਲਾਂ ਕ੍ਰਿਕਟ ਆਸਟਰੇਲੀਆ (ਸੀ.ਏ.) ਇਲੈਵਨ ਦੇ ਖਿਲਾਫ 28 ਨਵੰਬਰ ਤੋਂ ਇਕ ਦਸੰਬਰ ਤੱਕ ਖੇਡੇ ਗਏ ਚਾਰ ਰੋਜ਼ਾ ਅਭਿਆਸ ਮੈਚ 'ਚ ਉਨ੍ਹਾਂ ਨੂੰ ਗਿੱਟੇ 'ਚ ਸੱਟ ਲਗ ਗਈ ਅਤੇ ਉਹ ਐਡੀਲੇਡ ਟੈਸਟ ਤੋਂ ਬਾਹਰ ਹੋ ਗਏ। 
PunjabKesari
ਅਭਿਆਸ ਮੈਚ 'ਚ ਭਾਰਤ ਦੀ ਪਹਿਲੀ ਪਾਰੀ 'ਚ ਓਪਨਿੰਗ 'ਚ ਉਤਰੇ ਪ੍ਰਿਥਵੀ ਨੇ 69 ਗੇਂਦਾਂ 'ਚ 11 ਚੌਕਿਆਂ ਦੀ ਮਦਦ ਨਾਲ 66 ਦੌੜਾਂ ਦੀ ਬੇਜੋੜ ਅਰਧ ਸੈਂਕੜੇ ਵਾਲੀ ਪਾਰੀ ਨਾਲ ਕਪਤਾਨ ਵਿਰਾਟ ਕੋਹਲੀ ਨੂੰ ਕਾਫੀ ਪ੍ਰਭਾਵਿਤ ਕੀਤਾ ਸੀ, ਜਿਨ੍ਹਾਂ ਨੂੰ ਉਨ੍ਹਾਂ ਤੋਂ ਸੀਰੀਜ਼ 'ਚ ਸ਼ਾਨਦਾਰ ਪ੍ਰਦਰਸ਼ਨ ਦੀ ਕਾਫੀ ਉਮੀਦਾਂ ਸਨ। ਪਰ ਅਭਿਆਸ 'ਚ ਵਿਰੋਧੀ ਟੀਮ ਦੀ ਪਾਰੀ ਦੇ ਦੌਰਾਨ ਫੀਲਡਿੰਗ ਕਰਦੇ ਸਮੇਂ ਉਹ ਸੱਟ ਦਾ ਸ਼ਿਕਾਰ ਹੋ ਕੇ ਪਹਿਲੇ ਹੀ ਮੈਚ ਤੋਂ ਬਾਹਰ ਹੋ ਗਏ। ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਨੇ ਵੀਰਵਾਰ ਨੂੰ ਪਰਥ 'ਚ ਹੋਣ ਵਾਲੇ ਦੂਜੇ ਟੈਸਟ ਲਈ 13 ਮੈਂਬਰੀ ਟੀਮ ਐਲਾਨੀ ਜਿਸ 'ਚ ਪ੍ਰਿਥਵੀ ਸ਼ਾਅ ਦੇ ਸ਼ਾਮਲ ਹੋਣ ਦੀ ਉਮੀਦ ਸੀ। ਪਰ ਬੋਰਡ ਨੇ ਦੱਸਿਆ ਕਿ ਯੁਵਾ ਬੱਲੇਬਾਜ਼ ਅਜੇ ਪੂਰੀ ਤਰ੍ਹਾਂ ਉਭਰ ਨਹੀਂ ਸਕੇ ਹਨ। ਅਜਿਹੇ 'ਚ ਪ੍ਰਿਥਵੀ ਦੀ ਬਾਕੀ ਸੀਰੀਜ਼ 'ਚ ਖੇਡਣ ਨੂੰ ਲੈ ਕੇ ਸਥਿਤੀ ਸਪੱਸ਼ਟ ਨਹੀਂ ਹੈ।


author

Tarsem Singh

Content Editor

Related News