ਇੰਗਲੈਂਡ ਵਿਰੁੱਧ ਟੈਸਟ ਸੀਰੀਜ਼ ''ਚ ਪੁਜਾਰਾ ਦੀ ਜਗ੍ਹਾ ਪ੍ਰਿਥਵੀ ਸ਼ਾਹ ਤੀਜੇ ਨੰਬਰ ''ਤੇ ਬਿਹਤਰ ਬਦਲ : ਬ੍ਰੈਡ ਹਾਗ

Sunday, Jul 04, 2021 - 06:31 PM (IST)

ਇੰਗਲੈਂਡ ਵਿਰੁੱਧ ਟੈਸਟ ਸੀਰੀਜ਼ ''ਚ ਪੁਜਾਰਾ ਦੀ ਜਗ੍ਹਾ ਪ੍ਰਿਥਵੀ ਸ਼ਾਹ ਤੀਜੇ ਨੰਬਰ ''ਤੇ ਬਿਹਤਰ ਬਦਲ : ਬ੍ਰੈਡ ਹਾਗ

ਸਪੋਰਟਸ ਡੈਸਕ- ਆਸਟ੍ਰੇਲੀਆ ਦੇ ਸਾਬਕਾ ਸਪਿਨਰ ਬ੍ਰੈਡ ਹਾਗ ਦਾ ਮੰਨਣਾ ਹੈ ਕਿ ਇੰਗਲੈਂਡ ਖ਼ਿਲਾਫ਼ ਟੈਸਟ ਸੀਰੀਜ਼ ਵਿਚ ਚੇਤੇਸ਼ਵਰ ਪੁਜਾਰਾ ਦੀ ਜਗ੍ਹਾ ਨੌਜਵਾਨ ਬੱਲੇਬਾਜ਼ ਪ੍ਰਿਥਵੀ ਸ਼ਾਹ ਤੀਜੇ ਨੰਬਰ 'ਤੇ ਬਿਹਤਰ ਬਦਲ ਹੋ ਸਕਦੇ ਹਨ। ਇਕ ਪ੍ਰਸ਼ੰਸਕ ਨੇ ਉਨ੍ਹਾਂ ਤੋਂ ਪੁੱਛਿਆ ਕਿ ਕੀ ਇੰਗਲੈਂਡ ਖ਼ਿਲਾਫ਼ ਪੰਜ ਟੈਸਟ ਮੈਚਾਂ ਦੀ ਸੀਰੀਜ਼ ਵਿਚ ਪੁਜਾਰਾ ਦੀ ਥਾਂ ਕੇ. ਐੱਲ. ਰਾਹੁਲ ਨੂੰ ਲਿਆ ਜਾਣਾ ਚਾਹੀਦਾ ਹੈ ਤਾਂ ਹਾਗ ਨੇ ਕਿਹਾ ਕਿ ਪਾਰੀ ਦੀ ਸ਼ੁਰੂਆਤ ਕਰਨ ਵਾਲੇ ਸ਼ਾਹ ਬਿਹਤਰ ਬਦਲ ਹੋਣਗੇ। ਉਨ੍ਹਾਂ ਨੇ ਕਿਹਾ ਕਿ ਜੇ ਕੋਈ ਪੁਜਾਰਾ ਦੀ ਥਾਂ ਲੈ ਸਕਦਾ ਹੈ ਤਾਂ ਉਹ ਪ੍ਰਿਥਵੀ ਸ਼ਾਅ ਹਨ।

ਉਨ੍ਹਾਂ ਕਿਹਾ ਲਗਦਾ ਹੈ ਕਿ ਪਾਰੀ ਦੀ ਸ਼ੁਰੂਆਤ ਕਰਨ ਦੀ ਥਾਂ ਉਹ ਤੀਜੇ ਨੰਬਰ 'ਤੇ ਬਿਹਤਰ ਹਨ। ਉਨ੍ਹਾਂ ਵਿਚ ਬਹੁਤ ਸਮਰੱਥਾ ਹੈ ਤੇ ਉਨ੍ਹਾਂ ਦਾ ਭਵਿੱਖ ਸ਼ਾਨਦਾਰ ਹੈ। ਉਹ ਦੌਰੇ 'ਤੇ ਟੀਮ ਵਿਚ ਨਹੀਂ ਹਨ ਪਰ ਵਾਈਲਡ ਕਾਰਡ ਰਾਹੀਂ ਆ ਸਕਦੇ ਹਨ। ਭਾਰਤ ਲਈ ਪੰਜ ਟੈਸਟ ਤੇ ਤਿੰਨ ਵਨ ਡੇ ਖੇਡ ਚੁੱਕੇ ਸ਼ਾਹ ਸ੍ਰੀਲੰਕਾ ਵਿਚ ਸੀਮਤ ਓਵਰਾਂ ਦੇ ਦੌਰੇ 'ਤੇ ਗਈ ਭਾਰਤੀ ਟੀਮ ਵਿਚ ਹਨ। ਡਬਲਯੂ. ਟੀ. ਸੀ. ਫਾਈਨਲ ਵਿਚ ਹਾਰ ਤੋਂ ਬਾਅਦ ਭਾਰਤੀ ਕਪਤਾਨ ਕੋਹਲੀ ਨੇ ਟੈਸਟ ਟੀਮ ਵਿਚ ਤਬਦੀਲੀ ਦੇ ਸੰਕੇਤ ਦਿੱਤੇ ਸਨ। ਕੋਹਲੀ ਨੇ ਕੋਈ ਨਾਂ ਨਹੀਂ ਲਿਆ ਸੀ ਪਰ ਇਸ ਗੱਲ 'ਤੇ ਨਾਰਾਜ਼ ਸਨ ਕਿ ਕੁਝ ਖਿਡਾਰੀਆਂ ਨੇ ਦੌੜਾਂ ਬਣਾਉਣ ਦਾ ਜਜ਼ਬਾ ਨਹੀਂ ਦਿਖਾਇਆ।

ਆਸਟ੍ਰੇਲੀਆ ਦੌਰੇ 'ਤੇ ਅਹਿਮ ਪਾਰੀਆਂ ਖੇਡਣ ਵਾਲੇ ਪੁਜਾਰਾ ਨੇ ਇੰਗਲੈਂਡ ਖ਼ਿਲਾਫ਼ ਚੇਨਈ ਟੈਸਟ ਵਿਚ ਅਰਧ ਸੈਂਕੜਾ ਲਾਇਆ ਪਰ ਬਾਅਦ ਵਿਚ ਚਾਰ ਟੈਸਟ ਵਿਚ ਨਹੀਂ ਚੱਲ ਸਕੇ। ਡਬਲਯੂ. ਟੀ. ਸੀ. ਫਾਈਨਲ ਵਿਚ ਉਨ੍ਹਾਂ ਨੇ 54 ਗੇਂਦਾਂ ਵਿਚ ਅੱਠ ਤੇ 80 ਗੇਂਦਾਂ ਵਿਚ 15 ਦੌੜਾਂ ਬਣਾਈਆਂ।


author

Tarsem Singh

Content Editor

Related News