ਪ੍ਰਧਾਨ ਮੰਤਰੀ ਨੇ ਭਾਰਤੀ ਜੂਨੀਅਰ ਹਾਕੀ ਟੀਮ ਦੇ ਬੇਮਿਸਾਲ ਹੁਨਰ ਦੀ ਕੀਤੀ ਤਾਰੀਫ

Thursday, Dec 05, 2024 - 03:14 PM (IST)

ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਪੁਰਸ਼ ਜੂਨੀਅਰ ਏਸ਼ੀਆ ਕੱਪ ਜਿੱਤਣ ਲਈ ਭਾਰਤੀ ਹਾਕੀ ਟੀਮ ਦੀ ਤਾਰੀਫ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੇ ਬੇਮਿਸਾਲ ਹੁਨਰ, ਅਟੁੱਟ ਧੀਰਜ ਅਤੇ ਸ਼ਾਨਦਾਰ ਟੀਮ ਕੰਮ ਨੇ ਇਸ ਖੇਡ ਦੇ ਸ਼ਾਨਾਮੱਤੇ ਇਤਿਹਾਸ ਵਿੱਚ ਇਹ ਜਿੱਤ ਦਰਜ ਕਰਵਾਈ। 

ਮੋਦੀ ਨੇ ਟਵਿੱਟਰ 'ਤੇ ਲਿਖਿਆ, ''ਸਾਨੂੰ ਆਪਣੇ ਹਾਕੀ ਚੈਂਪੀਅਨ 'ਤੇ ਮਾਣ ਹੈ। ਸਾਡੀ ਪੁਰਸ਼ ਜੂਨੀਅਰ ਟੀਮ ਨੇ ਜੂਨੀਅਰ ਏਸ਼ੀਆ ਕੱਪ 2024 ਦਾ ਖਿਤਾਬ ਜਿੱਤ ਲਿਆ ਹੈ। ਭਾਰਤੀ ਹਾਕੀ ਲਈ ਇਹ ਇਤਿਹਾਸਕ ਪਲ ਹੈ। ਉਨ੍ਹਾਂ ਦੇ ਬੇਮਿਸਾਲ ਹੁਨਰ, ਅਟੁੱਟ ਸਬਰ ਅਤੇ ਸ਼ਾਨਦਾਰ ਟੀਮ ਵਰਕ ਨੇ ਇਸ ਖੇਡ ਦੇ ਸ਼ਾਨਦਾਰ ਇਤਿਹਾਸ ਵਿੱਚ ਇਹ ਜਿੱਤ ਦਰਜ ਕੀਤੀ ਹੈ।'' 

ਅਰਿਜੀਤ ਸਿੰਘ ਹੁੰਦਲ ਦੇ ਚਾਰ ਗੋਲਾਂ ਦੀ ਮਦਦ ਨਾਲ ਮੌਜੂਦਾ ਚੈਂਪੀਅਨ ਭਾਰਤ ਨੇ ਬੁੱਧਵਾਰ ਨੂੰ ਮਸਕਟ ਵਿੱਚ ਪੁਰਸ਼ ਜੂਨੀਅਰ ਏਸ਼ੀਆ ਕੱਪ ਦੇ ਫਾਈਨਲ ਵਿੱਚ ਪਹੁੰਚ ਕੱਟੜ ਵਿਰੋਧੀ ਪਾਕਿਸਤਾਨ ਨੂੰ 5-3 ਨਾਲ ਹਰਾ ਕੇ ਖਿਤਾਬ ਦੀ ਹੈਟ੍ਰਿਕ ਬਣਾਈ। ਜੂਨੀਅਰ ਏਸ਼ੀਆ ਕੱਪ ਵਿੱਚ ਭਾਰਤ ਦਾ ਇਹ ਪੰਜਵਾਂ ਖ਼ਿਤਾਬ ਹੈ। ਇਸ ਤੋਂ ਪਹਿਲਾਂ ਇਸ ਨੇ 2004, 2008, 2015 ਅਤੇ 2023 ਵਿੱਚ ਇਹ ਖਿਤਾਬ ਜਿੱਤਿਆ ਸੀ। 


Tarsem Singh

Content Editor

Related News