ਪ੍ਰਧਾਨ ਮੰਤਰੀ ਮੋਦੀ ਨੇ ਵਿਰਾਟ ਤੇ ਅਨੁਸ਼ਕਾ ਨੂੰ ਦਿੱਤੀਆਂ ਮੁਬਾਰਕਾਂ, ਚੰਗੇ ਮਾਪੇ ਬਣਨ ਦੀ ਜਤਾਈ ਉਮੀਦ

9/18/2020 12:00:53 PM

ਨਵੀਂ ਦਿੱਲੀ : ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਆਪਣਾ 70ਵਾਂ ਜਨਮਦਿਨ ਮਨਾਇਆ। ਇਸ ਮੌਕੇ 'ਤੇ ਉਨ੍ਹਾਂ ਨੂੰ ਦੇਸ਼ ਵਾਸੀਆਂ ਦੇ ਨਾਲ-ਨਾਲ ਦਿੱਗਜ ਐਕਟਰਸ ਤੋਂ ਲੈ ਕੇ ਕ੍ਰਿਕਟਰਸ ਅਤੇ ਰਾਜਨੇਤਾਵਾਂ ਵੱਲੋਂ ਜਨਮਦਿਨ ਦੀਆਂ ਸ਼ੁਭਕਾਮਨਾਵਾਂ ਮਿਲੀਆਂ। ਪ੍ਰਧਾਨ ਮੰਤਰੀ ਨੂੰ ਸ਼ੁਭਕਾਮਨਾਵਾਂ ਦੇਣ ਵਿਚ ਭਾਰਤੀ ਕਪਤਾਨ ਵਿਰਾਟ ਕੋਹਲੀ ਤੋਂ ਲੈ ਕੇ ਵਿਦੇਸ਼ੀ ਖਿਡਾਰੀ ਬਰੇਟ ਲੀ ਤੱਕ ਸ਼ਾਮਲ ਰਹੇ। ਪ੍ਰਧਾਨ ਮੰਤਰੀ ਨੇ ਵਿਰਾਟ ਕੋਹਲੀ ਦੀਆਂ ਸ਼ੁਭਕਾਮਨਾਵਾਂ ਦੇ ਜਵਾਬ ਵਿਚ ਉਨ੍ਹਾਂ ਨੂੰ ਵੀ ਸ਼ੁਭਕਾਮਨਾਵਾਂ ਦਿੱਤੀਆਂ।

ਇਹ ਵੀ ਪੜ੍ਹੋ:  ਬਲਾਤਕਾਰੀਆਂ ਦੀ ਹੁਣ ਖ਼ੈਰ ਨਹੀਂ, ਦੋਸ਼ੀ ਪਾਏ ਜਾਣ 'ਤੇ ਬਣਾਇਆ ਜਾਏਗਾ ਨਪੁੰਸਕ

 


ਨਰਿੰਦਰ ਮੋਦੀ ਨੇ ਕੋਹਲੀ ਨੂੰ ਦਿੱਤੀਆਂ ਸ਼ੁਭਕਾਮਨਾਵਾਂ
ਨਰਿੰਦਰ ਮੋਦੀ ਦੇ ਜਨਮਦਿਨ ਮੌਕੇ ਵਿਰਾਟ ਕੋਹਲੀ ਨੇ ਆਪਣੇ ਟਵਿਟਰ ਅਕਾਊਂਟ ਤੋਂ ਟਵੀਟ ਕਰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਜਨਮਦਿਨ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ ਸਨ। ਵਿਰਾਟ ਨੇ ਟਵੀਟ ਕਰਦੇ ਹੋਏ ਲਿਖਿਆ, 'ਦੇਸ਼ ਦੇ ਮਾਣਯੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਜਨਮਦਿਨ ਦੀਆਂ ਢੇਰ ਸਾਰੀਆਂ ਸ਼ੁਭਕਾਮਨਾਵਾਂ।' ਇਸ ਦਾ ਜਵਾਬ ਦਿੰਦੇ ਹੋਏ ਨਰਿੰਦਰ ਮੋਦੀ ਨੇ ਲਿਖਿਆ, 'ਤੁਹਾਡੀਆਂ ਸ਼ੁਭਕਾਮਨਾਵਾਂ ਲਈ ਧੰਨਵਾਦ, ਮੈਂ ਵੀ ਅਨੁਸ਼ਕਾ ਸ਼ਰਮਾ ਅਤੇ ਤੁਹਾਨੂੰ ਵਧਾਈ ਦਿੰਦਾ ਹਾਂ ਅਤੇ ਜਾਣਦਾ ਹਾਂ ਕਿ ਤੁਸੀਂ ਦੋਵੇਂ ਚੰਗੇ ਮਾਤਾ-ਪਿਤਾ ਬਣੋਗੇ।' ਤੁਹਾਨੂੰ ਦੱਸ ਦੇਈਏ ਕਿ ਪਿਛਲੇ ਮਹੀਨੇ ਵਿਰਾਟ ਕੋਹਲੀ ਨੇ ਪ੍ਰਸ਼ੰਸਕਾਂ ਨਾਲ ਖ਼ੁਸ਼ਖ਼ਬਰੀ ਸਾਂਝੀ ਕੀਤੀ ਸੀ ਕਿ ਉਹ ਪਿਤਾ ਬਨਣ ਵਾਲੇ ਹਨ।

ਇਹ ਵੀ ਪੜ੍ਹੋ: ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ ਹੋਈ ਭਾਰੀ ਕਟੌਤੀ, ਇੱਥੇ ਜਾਣੋ ਆਪਣੇ ਸ਼ਹਿਰ 'ਚ ਤੇਲ ਦੇ ਭਾਅ

 

 

 


cherry

Content Editor cherry