ਪ੍ਰਧਾਨ ਮੰਤਰੀ ਨੇ ਖੇਲੋ ਇੰਡੀਆ ਐਪ ਕੀਤਾ ਲਾਂਚ

Wednesday, Feb 27, 2019 - 07:30 PM (IST)

ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ ਨੂੰ ਭਾਰਤੀ ਖੇਡ ਅਥਾਰਟੀ (ਸਾਈ) ਨੇ ਆਪਣੀ ਤਰ੍ਹਾਂ ਦੇ ਪਹਿਲੇ ਮੋਬਾਈਲ ਐਪਲੀਕੇਸ਼ਨ ਖੇਲੋ ਇੰਡੀਆ ਐਪ ਨੂੰ ਜਾਰੀ ਕੀਤਾ ਜੋ ਦੇਸ਼ ਵਿਚ ਖੇਡੋ ਅਤੇ ਫਿੱਟਨੈਸ ਦੇ ਪ੍ਰਤੀ ਜਾਗਰੁਕਤਾ ਲਿਆਉਣ ਸਬੰਧੀ ਹੈ। ਸਾਈ ਨੇ ਖੇਲੋ ਇੰਡੀਆ ਪ੍ਰੋਗਰਾਮ ਦੇ ਤਹਿਤ ਇਸ ਐਪਲੀਕੇਸ਼ਨ ਨੂੰ ਤਿਆਰ ਕੀਤਾ ਹੈ। ਇਸ ਦਾ ਮਕਸਦ ਪ੍ਰਧਾਨ ਮੰਤਰੀ ਦੇ ਭਾਰਤ ਵਿਚ ਖੇਡ ਈਕੋਸਿਸਟਮ ਤੰਤਰ ਨੂੰ ਵਿਕਸਤ ਕਰਨ ਅਤੇ ਆਉਣ ਵਾਲੇ ਸਾਲਾਂ ਵਿਚ ਦੇਸ਼ ਨੂੰ ਵਿਸ਼ਵ ਵਿਚ ਖੇਡ ਮਹਾਸ਼ਕਤੀ ਬਣਾਉਣ ਦੇ ਟੀਚੇ ਨੂੰ ਅੱਗੇ ਵਧਾਉਣਾ ਹੈ। ਖੇਡ ਮੰਤਰੀ ਰਾਜਵਰਧਨ ਸਿੰਘ ਰਾਠੌਰ ਨੇ ਕਿਹਾ, ''ਭਾਰਤ ਨੇ ਖੇਡਾਂ ਦੀ ਦਿਸ਼ਾ ਵਿਚ ਅੱਜ ਲੰਬੀ ਛਲਾਂਗ ਲਾਈ ਹੈ। ਇਹ ਐਪਲੀਕੇਸ਼ਨ ਦੇਸ਼ ਵਿਚ ਫਿੱਟਨੈਸ ਅਤੇ ਖੇਡ ਦੇ ਪਹਿਲੂ ਦੇ ਲਿਹਾਜ ਨਾਲ ਮਹੱਤਵਪੂਰਨ ਹੈ। ਇਸ ਨਾਲ ਛੋਟੀ ਉਮਰ ਵਿਚ ਹੁਨਰ ਦੀ ਪਹਿਚਾਣ ਕਰਨ ਅਤੇ ਉਸ ਨੂੰ ਨਿਖਾਰਣ ਵਿਚ ਮਦਦ ਮਿਲੇਗੀ।


Related News