ਉਦਘਾਟਨ ''ਚ ਪ੍ਰਧਾਨ ਮੰਤਰੀ ਦੀ ਹਾਜ਼ਰੀ ਮਹੱਤਵਪੂਰਨ ਰਹੇਗੀ : ਗੋਇਲ

08/26/2017 12:52:55 AM

ਨਵੀਂ ਦਿੱਲੀ— ਕੇਂਦਰੀ ਖੇਡ ਮੰਤਰੀ ਵਿਜੇ ਗੋਇਲ ਨੇ ਸ਼ੁੱਕਰਵਾਰ ਕਿਹਾ ਕਿ ਫੀਫਾ ਅੰਡਰ-17 ਵਿਸ਼ਵ ਕੱਪ ਫੁੱਟਬਾਲ ਟੂਰਨਾਮੈਂਟ ਦੇ ਉਦਘਾਟਨੀ ਸਮਾਰੋਹ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਹਾਜ਼ਰੀ ਮਹੱਤਵਪੂਰਨ ਰਹੇਗੀ। ਗੋਇਲ ਨੇ ਆਪਣੇ ਨਿਵਾਸ 'ਤੇ ਸਲੱਮ ਦੇ ਬੱਚਿਆਂ ਨੂੰ ਵਿਸ਼ੇਸ਼ ਤੌਰ 'ਤੇ ਵਿਸ਼ਵ ਕੱਪ ਜੇਤੂ ਟਰਾਫੀ ਦਿਖਾਈ ਤੇ ਨਾਲ ਹੀ ਬੱਚਿਆਂ ਨੂੰ ਫੁੱਟਬਾਲ ਵੀ ਵੰਡੇ। ਇਹ ਉਹੀ ਬੱਚੇ ਹਨ, ਜਿਨ੍ਹਾਂ ਨੇ ਪਿਛਲੇ ਦਿਨੀਂ ਖੇਡ ਮੰਤਰਾਲਾ ਵਲੋਂ ਆਯੋਜਿਤ ਸਲੱਮ ਨੌਜਵਾਨ ਦੌੜਾਂ 'ਚ ਹਿੱਸਾ ਲਿਆ ਸੀ। ਖੇਡ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਕਹਿਣਾ ਹੈ ਕਿ ਖੇਡੋਗੇ ਤੇ ਖਿਡਾਓਗੇ। ਨੌਜਵਾਨਾਂ ਵਿਚ ਫੁੱਟਬਾਲ ਦੇ ਪ੍ਰਚਾਰ-ਪ੍ਰਸਾਰ ਲਈ ਮਿਸ਼ਨ '11 ਮਿਲੀਅਨ' ਪ੍ਰੋਗਰਾਮ ਚਲਾਇਆ ਜਾ ਰਿਹਾ ਹੈ, ਜਿਸ ਨਾਲ ਦੇਸ਼ ਭਰ ਦੇ 15,000 ਸਕੂਲਾਂ ਵਲੋਂ ਇਕ ਕਰੋੜ 10 ਲੱਖ ਬੱਚਿਆਂ ਨੇ ਫੁੱਟਬਾਲ ਦੀ ਖੇਡ ਨੂੰ ਪ੍ਰਸਿੱਧ ਬਣਾਉਣ ਦਾ ਸੰਕਲਪ ਹੈ। 
ਗੋਇਲ ਨੇ ਦੱਸਿਆ ਕਿ ਦਿੱਲੀ ਵਿਚ ਹੋਣ ਵਾਲੇ ਭਾਰਤ ਦੇ ਮੈਚਾਂ ਦੀਆਂ ਟਿਕਟਾਂ ਮੁਫਤ ਵਿਚ ਸਕੂਲੀ ਵਿਦਿਆਰਥੀਆਂ ਨੂੰ ਦਿੱਤੀਆਂ ਜਾਣਗੀਆਂ। ਨਾਲ ਹੀ ਬਾਕੀ ਪੰਜ ਸ਼ਹਿਰਾਂ ਵਿਚ ਵੀ ਅਜਿਹੇ ਪ੍ਰਬੰਧ ਕਰਨ ਦੀ ਗੱਲਬਾਤ ਉਥੋਂ ਦੇ ਅਧਿਕਾਰੀਆਂ ਨਾਲ ਜਾਰੀ ਹੈ। ਗੋਇਲ ਨੇ ਨਾਲ ਹੀ ਕਿਹਾ ਕਿ ਵੱਖ-ਵੱਖ ਰਾਜਾਂ ਵਿਚ ਵਿਸ਼ੇਸ਼ ਪ੍ਰੋਗਰਾਮ ਵਲੋਂ ਮੁੱਖ ਮੰਤਰੀ ਦੇ ਨਾਲ ਬੱਚਿਆਂ ਨੂੰ ਫੁੱਟਵਾਲ ਵੰਡੇ ਜਾਣਗੇ।


Related News