ਟੀ20 ''ਚ ਦਬਾਅ ਬੱਲੇਬਾਜ਼ ''ਤੇ ਕਿਉਂਕਿ ਲੋਕ ਮਨੋਰੰਜਨ ਲਈ ਆਉਂਦੇ ਹਨ : ਸ਼ਮਸੀ

Friday, Sep 20, 2019 - 09:11 PM (IST)

ਟੀ20 ''ਚ ਦਬਾਅ ਬੱਲੇਬਾਜ਼ ''ਤੇ ਕਿਉਂਕਿ ਲੋਕ ਮਨੋਰੰਜਨ ਲਈ ਆਉਂਦੇ ਹਨ : ਸ਼ਮਸੀ

ਨਵੀਂ ਦਿੱਲੀ- ਦੱਖਣੀ ਅਫਰੀਕਾ ਦੇ ਖੱਬੇ ਹੱਥ ਦੇ ਸਪਿਨਰ ਤਬਰੇਜ਼ ਸ਼ਮਸੀ ਨੂੰ ਲੱਗਦਾ ਹੈ ਕਿ ਟੀ-20 ਬੱਲੇਬਾਜ਼ਾਂ ਦਾ ਸਵਰੂਪ ਹੈ, ਜਿਸ ਵਿਚ ਉਸ ਦੇ ਵਰਗੇ ਗੇਂਦਬਾਜ਼ ਮੈਦਾਨ 'ਤੇ ਆਏ ਦਰਸ਼ਕਾਂ ਦਾ ਮਜ਼ਾ ਕਿਰਕਿਰਾ ਹੀ ਕਰਦੇ ਹਨ। ਆਰਮ ਸਪਿਨਰ ਨੇ ਭਾਰਤ ਵਿਰੁੱਧ ਮੋਹਾਲੀ ਵਿਚ ਦੂਜੇ ਟੀ-20 ਕੌਮਾਂਤਰੀ ਮੈਚ ਦੌਰਾਨ ਤਿੰਨ ਓਵਰਾਂ ਵਿਚ 19 ਦੌੜਾਂ ਦੇ ਕੇ 1 ਵਿਕਟ ਲਈ ਤੇ ਹੁਣ ਉਸ ਦੀ ਟੀਮ ਚਿੰਨਾਸਵਾਮੀ ਸਟੇਡੀਅਮ ਵਿਚ ਲੜੀ ਬਰਾਬਰ ਕਰਨ ਦੀ ਕੋਸ਼ਿਸ਼ ਵਿਚ ਰੁੱਝੀ ਹੈ, ਜਿਥੇ ਉਹ ਸਥਾਨਕ ਆਈ. ਪੀ. ਐੱਲ. ਫ੍ਰੈਂਚਾਇਜ਼ੀ ਰਾਇਲ ਚੈਲੰਜਰਜ਼ ਬੈਂਗਲੁਰੂ ਲਈ ਖੇਡਦਾ ਸੀ।
ਸ਼ਮਸੀ ਨੇ ਕਿਹਾ, ''ਮੈਨੂੰ ਲੱਗਦਾ ਹੈ ਕਿ ਇਸ ਨਾਲ ਬੱਲੇਬਾਜ਼ਾਂ 'ਤੇ ਦਬਾਅ ਆਉਂਦਾ ਹੈ ਕਿ ਉਹ ਮੈਦਾਨ 'ਤੇ ਜਾ ਕੇ ਉਹੀ ਕਰਨ, ਜਿਸ ਨੂੰ ਲੋਕ ਦੇਖਣਾ ਚਾਹੁੰਦੇ ਹਨ। ਇਸ ਲਈ ਬਤੌਰ ਗੇਂਦਬਾਜ਼ ਅਸੀਂ ਸਿਰਫ ਦਰਸ਼ਕਾਂ ਦਾ ਮਜ਼ਾ ਕਿਰਕਿਰਾ ਕਰਨ ਲਈ ਹੀ ਹਾਂ ਤੇ ਨਾਲ ਹੀ ਇਹ ਤੈਅ ਕਰਨ ਲਈ ਵੀ ਕਿ ਅਸੀਂ ਆਪਣੀ ਯੋਜਨਾ ਅਨੁਸਾਰ ਕੰਮ ਕਰ ਸਕੀਏ।'' ਤੀਜਾ ਤੇ ਆਖਰੀ ਟੀ-20 ਐਤਵਾਰ ਨੂੰ ਇਥੇ ਚਿੰਨਾਸਵਾਮੀ ਸਟੇਡੀਅਮ ਵਿਚ ਖੇਡਿਆ ਜਾਵੇਗਾ।


author

Gurdeep Singh

Content Editor

Related News