ਮੰਗੋਲੀਆ ਦੇ ਰਾਸ਼ਟਰਪਤੀ ਪੈਰਿਸ ਓਲੰਪਿਕ ਦੇ ਉਦਘਾਟਨੀ ਸਮਾਰੋਹ 'ਚ ਲੈਣਗੇ ਹਿੱਸਾ
Wednesday, Jul 24, 2024 - 05:00 PM (IST)
            
            ਉਲਾਨਬਾਤਰ- ਮੇਜ਼ਬਾਨ ਦੇਸ਼ ਫਰਾਂਸ ਅਤੇ ਅੰਤਰਰਾਸ਼ਟਰੀ ਓਲੰਪਿਕ ਕਮੇਟੀ ਦੇ ਸੱਦੇ 'ਤੇ ਮੰਗੋਲੀਆ ਦੇ ਰਾਸ਼ਟਰਪਤੀ ਉਖਨਾ ਖੁਰੇਲਸੁਖ ਆਪਣੀ ਪਤਨੀ ਲੁਵਸੰਡੋਰ ਬੋਲੋਟੁਰਸੇਟਸੇਗ ਨਾਲ ਪੈਰਿਸ 'ਚ 26 ਜੁਲਾਈ ਤੋਂ ਪੈਰਿਸ 'ਚ ਹੋਣ ਵਾਲੇ ਓਲੰਪਿਕ ਖੇਡਾਂ ਦੇ ਉਦਘਾਟਨੀ ਸਮਾਰੋਹ 'ਚ ਹਿੱਸਾ ਲੈਣਗੇ। ਮੰਗੋਲੀਆ ਦੇ ਰਾਸ਼ਟਰਪਤੀ ਦਫਤਰ ਦੀ ਵੈੱਬਸਾਈਟ 'ਤੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ ਗਈ। ਮੰਗੋਲੀਆ ਦੀ ਰਾਸ਼ਟਰੀ ਓਲੰਪਿਕ ਕਮੇਟੀ ਦੇ ਇੱਕ ਬਿਆਨ ਅਨੁਸਾਰ ਓਲੰਪਿਕ ਖੇਡਾਂ ਵਿੱਚ ਕੁੱਲ 33 ਐਥਲੀਟ ਨੌਂ ਖੇਡਾਂ ਵਿੱਚ ਹਿੱਸਾ ਲੈਣਗੇ।
