ਗਰਭ ਅਵਸਥਾ ਦੇ ਆਖ਼ਰੀ ਦਿਨਾਂ ’ਚ ਜਿੰਮ ’ਚ ‘ਵਰਕਆਊਟ’ ਕਰਦੀ ਦਿਖੀ ਅਨੁਸ਼ਕਾ, ਵੇਖੋ ਵੀਡੀਓ
Tuesday, Jan 05, 2021 - 10:58 AM (IST)
![ਗਰਭ ਅਵਸਥਾ ਦੇ ਆਖ਼ਰੀ ਦਿਨਾਂ ’ਚ ਜਿੰਮ ’ਚ ‘ਵਰਕਆਊਟ’ ਕਰਦੀ ਦਿਖੀ ਅਨੁਸ਼ਕਾ, ਵੇਖੋ ਵੀਡੀਓ](https://static.jagbani.com/multimedia/2021_1image_10_55_563685829anushka.jpg)
ਸਪੋਰਟ ਡੈਸਕ : ਕ੍ਰਿਕਟਰ ਵਿਰਾਟ ਕੋਹਲੀ ਅਤੇ ਬਾਲੀਵੁੱਡ ਅਦਾਕਾਰਾ ਅਨੁਸ਼ਕਾ ਸ਼ਰਮਾ ਜਲਦ ਹੀ ਮਾਤਾ ਪਿਤਾ ਬਣਨ ਵਾਲੇ ਹਨ। ਉਥੇ ਹੀ ਗਰਭ ਅਵਸਥਾ ਦੌਰਾਨ ਵੀ ਅਨੁਸ਼ਕਾ ਨੇ ਆਪਣਾ ਕੰਮ ਜ਼ਾਰੀ ਰੱਖਿਆ। ਇਸੇ ਤਰ੍ਹਾਂ ਅਨੁਸ਼ਕਾ ਪਿਛਲੇ ਦਿਨੀਂ ਬੇਬੀ ਬੰਪ ਫਲਾਂਟ ਕਰਦੇ ਹੋਏ ਆਪਣਾ ਫੋਟੋਸ਼ੂਟ ਵੀ ਕਰਾਇਆ ਸੀ, ਜਿਸ ਦੀਆਂ ਤਸੀਵਰਾਂ ਕਾਫ਼ੀ ਵਾਇਰਲ ਹੋਈਆਂ ਸਨ। ਹੁਣ ਅਨੁਸ਼ਕਾ ਸ਼ਰਮਾ ਦੀ ਇੱਕ ਨਵੀਂ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ, ਜਿਸ ਵਿੱਚ ਉਹ ਜਾਗਿੰਗ ਕਰਦੀ ਨਜ਼ਰ ਆ ਰਹੀ ਹੈ। ਇਸ ਦੌਰਾਨ ਅਨੁਸ਼ਕਾ ਨੇ ਚਿੱਟੇ ਰੰਗ ਦੀ ਟੀ-ਸ਼ਰਟ ਅਤੇ ਕਾਲੇ ਰੰਗ ਦੀ ਜੈਗਿੰਗ ਪਾਈ ਹੋਈ ਸੀ।
ਇਹ ਵੀ ਪੜ੍ਹੋ : ਕ੍ਰਿਕਟਰ ਯੁਵਰਾਜ ਸਿੰਘ ਨੇ ਖ਼ਰੀਦੀ 42 ਲੱਖ ਦੀ ਕਾਰ, ਵੇਖੋ ਤਸਵੀਰਾਂ
ਦੱਸ ਦੇਈਏ ਕਿ ਅਨੁਸ਼ਕਾ ਦੀ ਡਿਲਿਵਰੀ ਡੇਟ ਹੁਣ ਕਾਫ਼ੀ ਨਜ਼ਦੀਕ ਹੈ, ਉਥੇ ਹੀ ਉਨ੍ਹਾਂ ਨੇ ਖ਼ੁਦ ਨੂੰ ਜਿੰਮ ਅਤੇ ਯੋਗ ਐਕਟੀਵਿਟੀਜ਼ ਤੋਂ ਦੂਰ ਨਹÄ ਕੀਤਾ ਹੈ। ਅਨੁਸ਼ਕਾ ਸ਼ਰਮਾ ਨੇ ਖ਼ੁਦ ਨੂੰ ਉਨ੍ਹਾਂ ਬਾਲੀਵੁੱਡ ਅਦਾਕਾਰਾ ਦੀ ਸੂਚੀ ਵਿੱਚ ਸ਼ਾਮਲ ਕੀਤਾ ਹੈ ਜੋ ਗਰਭ ਅਵਸਥਾ ਦੌਰਾਨ ਵਰਕ ਫਰੰਟ ਉੱਤੇ ਅਤੇ ਫਿਜ਼ੀਕਲੀ ਕਾਫ਼ੀ ਸਰਗਰਮ ਰਹੀਆਂ ਹਨ।
ਇਹ ਵੀ ਪੜ੍ਹੋ : ਦਿੱਲੀ ਕਿਸਾਨ ਮੋਰਚੇ ’ਤੇ ਬੈਠੇ ਅੰਤਰਰਾਜੀ ਖਿਡਾਰੀ ਦੀ ਮਾਂ ਨੇ ਰੱਖਿਆ ਮਰਨ ਵਰਤ, ਹਾਲਤ ਗੰਭੀਰ
ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਅਤੇ ਅਨੁਸ਼ਕਾ ਸ਼ਰਮਾ ਦੇ ਪ੍ਰਸ਼ੰਸਕ ਵੀ ਉਨ੍ਹਾਂ ਦੇ ਪਹਿਲੇ ਬੱਚੇ ਨੂੰ ਲੈ ਕੇ ਕਾਫ਼ੀ ਉਤਸ਼ਾਹਿਤ ਹਨ। ਵਿਰਾਟ ਕੋਹਲੀ ਵੀ ਅਨੁਸ਼ਕਾ ਸ਼ਰਮਾ ਨੂੰ ਕਾਫ਼ੀ ਸਹਿਯੋਗ ਕਰ ਰਹੇ ਹਨ। ਬੀਤੇ ਦਿਨੀਂ ਉਨ੍ਹਾਂ ਦੀ ਇੱਕ ਤਸਵੀਰ ਕਾਫ਼ੀ ਵਾਇਰਲ ਹੋਈ ਸੀ ਜਿਸ ਵਿੱਚ ਵਿਰਾਟ ਸ਼ੀਰਸ਼ਾਸਨ ਕਰਣ ਵਿੱਚ ਅਨੁਸ਼ਕਾ ਸ਼ਰਮਾ ਦੀ ਮਦਦ ਕਰਦੇ ਵਿਖਾਈ ਦੇ ਰਹੇ ਸਨ।
ਇਹ ਵੀ ਪੜ੍ਹੋ : ਕਿਸਾਨ ਸੰਘਰਸ਼ ਵਿਚ ਹਰ ਸੂਬੇ ਤੋਂ ਆ ਰਹੇ ਹਨ ਲੋਕ, ਸਭ ਦੀ ਆਪਣੀ ਕਹਾਣੀ (ਵੇਖੋ ਤਸਵੀਰਾਂ)
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।