ਰੈਕਿੰਗ ''ਚ ਪ੍ਰਣਯ ਨੌਵੇਂ ਅਤੇ ਲਕਸ਼ਯ 11ਵੇਂ ਸਥਾਨ ''ਤੇ ਪਹੁੰਚੇ
Tuesday, Aug 01, 2023 - 04:31 PM (IST)
ਨਵੀਂ ਦਿੱਲੀ- ਭਾਰਤ ਦੇ ਸਟਾਰ ਖਿਡਾਰੀ ਐੱਚ.ਐੱਸ ਪ੍ਰਣਯ ਅਤੇ ਲਕਸ਼ਯ ਸੇਨ ਮੰਗਲਵਾਰ ਨੂੰ ਜਾਪਾਨ ਓਪਨ ਦੇ ਸੈਮੀਫਾਈਨਲ 'ਚ ਪਹੁੰਚਣ ਕਾਰਨ ਵਿਸ਼ਵ ਬੈਡਮਿੰਟਨ ਮਹਾਸੰਘ (ਬੀਡਬਲਯੂਐੱਫ) ਦੀ ਵਿਸ਼ਵ ਰੈਂਕਿੰਗ 'ਚ ਕ੍ਰਮਵਾਰ ਨੌਵੇਂ ਅਤੇ 11ਵੇਂ ਸਥਾਨ ਉੱਤੇ ਪਹੁੰਚ ਗਏ ਹਨ।
ਜਿੱਥੇ ਪ੍ਰਣਯ ਇੱਕ ਸਥਾਨ ਅੱਗੇ ਵਧੇ ਹਨ ਦੂਜੇ ਪਾਸੇ ਸੇਨ ਦੀ ਰੈਂਕਿੰਗ 'ਚ ਦੋ ਸਥਾਨਾਂ ਦਾ ਸੁਧਾਰ ਹੋਇਆ ਹੈ। ਪ੍ਰਣਯ ਨੂੰ ਪਿਛਲੇ ਹਫ਼ਤੇ ਟੋਕੀਓ 'ਚ ਜਾਪਾਨ ਓਪਨ ਦੇ ਸੈਮੀਫਾਈਨਲ 'ਚ ਡੈਨਮਾਰਕ ਦੇ ਵਿਕਟਰ ਐਕਸੇਲਸੇਨ ਤੋਂ ਜਦਕਿ ਸੇਨ ਨੂੰ ਇੰਡੋਨੇਸ਼ੀਆ ਦੇ ਜੋਨਾਥਨ ਕ੍ਰਿਸਟੀ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਵਿਸ਼ਵ ਦੇ ਸਾਬਕਾ ਨੰਬਰ ਇਕ ਖਿਡਾਰੀ ਕਿਦਾਂਬੀ ਸ਼੍ਰੀਕਾਂਤ ਵੀ ਇਕ ਪਾਇਦਾਨ ਅੱਗੇ 19ਵੇਂ ਸਥਾਨ 'ਤੇ ਪਹੁੰਚ ਗਏ ਹਨ ਜਦਕਿ ਰਾਸ਼ਟਰੀ ਚੈਂਪੀਅਨ ਮਿਥੁਨ ਮੰਜੂਨਾਥ ਚਾਰ ਸਥਾਨ ਚੜ੍ਹ ਕੇ 50ਵੇਂ ਸਥਾਨ 'ਤੇ ਪਹੁੰਚ ਗਏ ਹਨ।
ਇਹ ਵੀ ਪੜ੍ਹੋ- 'ਜ਼ਿਆਦਾ ਪੈਸਾ ਮਿਲਣ 'ਤੇ ਘਮੰਡ ਵੀ ਆ ਜਾਂਦਾ ਹੈ', ਕਪਿਲ ਦੇਵ ਨੇ ਭਾਰਤੀ ਕ੍ਰਿਕਟ ਟੀਮ ਨੂੰ ਸੁਣਾਈ ਖਰੀ-ਖਰੀ
ਦੋ ਵਾਰ ਦੀ ਓਲੰਪਿਕ ਤਮਗਾ ਜੇਤੂ ਪੀਵੀ ਸਿੰਧੂ 17ਵੇਂ ਸਥਾਨ 'ਤੇ ਕਾਇਮ ਹੈ ਜਦਕਿ ਸਾਤਵਿਕਸਾਈਰਾਜ ਰੰਕੀਰੈੱਡੀ ਅਤੇ ਚਿਰਾਗ ਸ਼ੈੱਟੀ ਦੀ ਪੁਰਸ਼ ਡਬਲਜ਼ ਜੋੜੀ ਦੂਜੇ ਸਥਾਨ 'ਤੇ ਰਹੀ। ਟਰੀਸਾ ਜੋਲੀ ਅਤੇ ਗਾਇਤਰੀ ਗੋਪੀਚੰਦ ਦੀ ਮਹਿਲਾ ਡਬਲਜ਼ ਜੋੜੀ ਦੋ ਪਾਇਦਾਨ ਉੱਪਰ 17ਵੇਂ ਸਥਾਨ 'ਤੇ ਪਹੁੰਚ ਗਈ ਹੈ।
ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8