ਪ੍ਰਜਨੇਸ਼ ਅੱਗੇ ਵਧਿਆ, ਰਾਮਕੁਮਾਰ ਤੇ ਅੰਕਿਤਾ ਆਸਟੇਰਲੀਆ ਓਪਨ ਕੁਆਲੀਫਾਇਰਸ 'ਚੋਂ ਬਾਹਰ

Wednesday, Jan 15, 2020 - 01:37 PM (IST)

ਪ੍ਰਜਨੇਸ਼ ਅੱਗੇ ਵਧਿਆ, ਰਾਮਕੁਮਾਰ ਤੇ ਅੰਕਿਤਾ ਆਸਟੇਰਲੀਆ ਓਪਨ ਕੁਆਲੀਫਾਇਰਸ 'ਚੋਂ ਬਾਹਰ

ਸਪੋਰਟਸ ਡੈਸਕ— ਪ੍ਰਜਨੇਸ਼ ਗੁਣੇਸ਼ਵਰਨ ਨੇ ਮੰਗਲਵਾਰ ਨੂੰ ਇੱਥੇ ਆਸਟਰੇਲੀਆਈ ਓਪਨ ਕੁਆਲੀਫਾਇਰਸ ਦੇ ਦੂਜੇ ਦੌਰ ਵਿਚ ਪ੍ਰਵੇਸ਼ ਕੀਤਾ ਹੈ, ਜਦਕਿ ਰਾਮਕੁਮਾਰ ਰਾਮਨਾਥਨ ਪਹਿਲਾ ਸੈੱਟ ਜਿੱਤਣ ਦੇ ਬਾਵਜੂਦ ਹਾਰ ਕੇ ਬਾਹਰ ਹੋ ਗਿਆ। ਪ੍ਰਜਨੇਸ਼ ਨੇ ਸਥਾਨਕ ਖਿਡਾਰੀ ਹੈਰੀ ਬਾਓਰਚਿਯਰ ਨੂੰ 6-2, 6-4 ਨਾਲ ਹਰਾਇਆ। PunjabKesariਰਾਮਕੁਮਾਰ ਨੇ ਅਰਜਨਟੀਨਾ ਦੇ 15ਵਾਂ ਦਰਜਾ ਪ੍ਰਾਪਤ ਫੇਡਰਿਕੋ ਕੋਰੀਆ ਵਿਰੁੱਧ ਇਕ ਸਮੇਂ ਬੜ੍ਹਤ ਬਣਾ ਰੱਖੀ ਸੀ ਪਰ ਆਖਿਰ ਵਿਚ ਉਸ ਨੂੰ 6-4, 4-6, 1-6 ਨਾਲ ਹਾਰ ਝੱਲਣੀ ਪਈ। ਮਹਿਲਾ ਕੁਆਲੀਫਾਇਰਸ ਵਿਚ ਭਾਰਤ ਦੀ ਇਕਲੌਤੀ ਖਿਡਾਰਨ ਅੰਕਿਤਾ ਰੈਨਾ ਬੁਲਗਾਰੀਆ ਦੀ ਵਿਕਟੋਰੀਆ ਤੋਮੋਵਾ ਹੱਥੋਂ 2-6, 6-7 (2) ਨਾਲ ਹਾਰ ਗਈ।


Related News