ਰਾਓਨਿਕ ਦੇ ਖਿਲਾਫ ਵਿੰਬਲਡਨ ''ਚ ਆਪਣੇ ਅਭਿਆਨ ਦੀ ਸ਼ੁਰੂਆਤ ਕਰਨਗੇ ਪ੍ਰਜਨੇਸ਼
Saturday, Jun 29, 2019 - 02:18 PM (IST)
ਸਪੋਰਟਸ ਡੈਸਕ— ਭਾਰਤੀ ਟੈਨਿਸ ਖਿਡਾਰੀ ਪ੍ਰਜਨੇਸ਼ ਗੁਣੇਸ਼ਵਰਨ ਸੋਮਵਾਰ ਤੋਂ ਸ਼ੁਰੂ ਹੋਣ ਵਾਲੇ ਵਿੰਬਲਡਨ 'ਚ ਆਪਣੇ ਅਭਿਆਨ ਦੀ ਸ਼ੁਰੂਆਤ ਦੁਨੀਆ ਦੇ 17ਵੇਂ ਨੰਬਰ ਦੇ ਖਿਡਾਰੀ ਕਨਾਡਾ ਦੇ ਮਿਲੋਸ ਰਾਓਨਿਕ ਦੇ ਖਿਲਾਫ ਕਰਣਗੇ। ਦੁਨੀਆ ਦੇ 94ਵੇਂ ਨੰਬਰ ਦੇ ਖੱਬੇ ਹੱਥ ਦੇ ਖਿਡਾਰੀ ਪ੍ਰਜਨੇਸ਼ ਪਹਿਲੀ ਵਾਰ ਗਰਾਸ ਕੋਰਟ ਦੀ ਇਸ ਚੈਂਪੀਅਨਸ਼ਿਪ 'ਚ ਖੇਡਣਗੇ। ਪ੍ਰਜਨੇਸ਼ ਸਿੰਗਲ 'ਚ ਭਾਗ ਲੈਣ ਵਾਲੇ ਇਕੋ-ਇਕ ਭਾਰਤੀ ਹਨ। ਇਹ ਉਨ੍ਹਾਂ ਦਾ ਲਗਾਤਾਰ ਤੀਜਾ ਗਰੈਂਡ ਸਲੈਮ ਟੂਰਨਾਮੈਂਟ ਹੋਵੇਗਾ।
ਉਹ ਆਸਟਰੇਲੀਅਨ ਓਪਨ ਤੇ ਫਰੈਂਚ ਓਪਨ ਦੇ ਪਹਿਲੇ ਹੀ ਦੌਰ 'ਚ ਬਾਹਰ ਹੋ ਗਏ ਸਨ। ਡਬਲ 'ਚ ਦਿਵਿਜ ਸ਼ਰਨ ਬ੍ਰਾਜ਼ੀਲ ਦੇ ਮਾਰਸੇਲੋ ਦੇਮੋਲਿਨਰ ਦੇ ਨਾਲ, ਰੋਹੈ ਬੋਪੰਨਾ ਉਰੁਗਵੇ ਦੇ ਪਾਬਲੋ ਕਿਊਵਾਸ ਦੇ ਨਾਲ, ਜੀਵਨ ਨੇ ਦੁਚੇਝਿਆਨ ਵਤਨੀ ਪੂਰਵ ਰਾਜਾ ਦੇ ਨਾਲ ਤੇ ਦਿੱਗਜ ਲਿਏਂਡਰ ਪੇਸ ਫ਼ਰਾਂਸ ਦੇ ਬੇਨੋਇਟ ਪਿਅਰੇ ਦੇ ਨਾਲ ਚੁਣੌਤੀ ਪੇਸ਼ ਕਰਣਗੇ।
