ਪ੍ਰਜਨੇਸ਼ ਦੀ ਜਿੱਤ ਨਾਲ ਸ਼ੁਰੂਆਤ, ਰਾਮਕੁਮਾਰ ਪਹਿਲੇ ਦੌਰ ''ਚ ਹਾਰੇ

Monday, Jan 06, 2020 - 05:24 PM (IST)

ਪ੍ਰਜਨੇਸ਼ ਦੀ ਜਿੱਤ ਨਾਲ ਸ਼ੁਰੂਆਤ, ਰਾਮਕੁਮਾਰ ਪਹਿਲੇ ਦੌਰ ''ਚ ਹਾਰੇ

ਸਪੋਰਟਸ ਡੈਸਕ— ਪ੍ਰਜਨੇਸ਼ ਗੁਣੇਸ਼ਵਰਨ ਨੇ 2020 ਦੇ ਸੈਸ਼ਨ ਦੀ ਜਿੱਤ ਨਾਲ ਸ਼ੁਰੂਆਤ ਕੀਤੀ ਪਰ ਰਾਮਕੁਮਾਰ ਰਾਮਨਾਥਨ ਸੋਮਵਾਰ ਨੂੰ ਇੱਥੇ ਐਪਿਸ ਕੈਨਬਰਾ ਕੌਮਾਂਤਰੀ ਟੈਨਿਸ ਟੂਰਨਾਮੈਂਟ ਦੇ ਪਹਿਲੇ ਦੌਰ 'ਚ ਹਾਰ ਕੇ ਬਾਹਰ ਹੋ ਗਏ। ਭਾਰਤ ਦੇ ਚੋਟੀ ਦੀ ਰੈਂਕਿੰਗ ਦੇ ਸਿੰਗਲ ਖਿਡਾਰੀ ਅਤੇ ਵਿਸ਼ਵ 'ਚ 122ਵੇਂ ਨੰਬਰ ਦੇ ਪ੍ਰਜਨੇਸ਼ ਨੇ ਇਸ 1,62,480 ਡਾਲਰ ਇਨਾਮੀ ਏ. ਟੀ. ਪੀ. ਚੈਲੰਜਰ ਪ੍ਰਤੀਯੋਗਿਤਾ ਦੇ ਪਹਿਲੇ ਦੌਰ 'ਚ ਵਾਈਲਡ ਕਾਰਡ ਤੋਂ ਪ੍ਰਵੇਸ਼ ਕਰਨ ਵਾਲੇ ਸਥਾਨਕ ਖਿਡਾਰੀ ਜੈਸਨ ਕੁਬਲਰ ਨੂੰ 7-5, 6-3 ਨਾਲ ਹਰਾਇਆ।
PunjabKesari
ਖੱਬੇ ਹੱਥ ਦੇ ਭਾਰਤੀ ਖਿਡਾਰੀ ਨੇ ਏ. ਟੀ. ਪੀ. ਸਿੰਗਲ ਸੂਚੀ 'ਚ 257 ਨੰਬਰ 'ਤੇ ਕਾਬਜ ਕੁਬਲਰ ਨੂੰ ਇਕ ਘੰਟੇ 28 ਮਿੰਟ 'ਚ ਹਰਾਇਆ। ਉਨ੍ਹਾਂ ਨੇ ਚਾਰ ਵਾਰ ਆਪਣੇ ਵਿਰੋਧੀ ਦੀ ਸਰਵਿਸ ਤੋੜੀ ਅਤੇ ਦੋ ਵਾਰ ਆਪਣੀ ਸਰਵਿਸ ਵੀ ਗੁਆਈ। ਪ੍ਰਜਨੇਸ਼ ਦਾ ਸਾਹਮਣਾ ਹੁਣ ਜਾਪਾਨ ਦੇ 13ਵਾਂ ਦਰਜਾ ਪਾ੍ਰਾਪਤ ਡੇਨੀਅਲ ਨਾਲ ਹੋਵੇਗਾ ਜਿਨ੍ਹਾਂ ਦੀ ਵਿਸ਼ਵ ਰੈਂਕਿੰਗ 106 ਹੈ। ਹਾਲਾਂਕਿ ਰਾਮਕੁਮਾਰ ਪਹਿਲੇ ਦੌਰ 'ਚ ਹੀ ਫਿਨਲੈਂਡ ਦੇ ਐਮਿਲ ਰੁਸੂਵੋਰੀ ਤੋਂ 6-3, 2-6, 3-6 ਨਾਲ ਹਾਰ ਗਏ। ਇਹ ਮੁਕਾਬਲਾ ਇਕ ਘੰਟੇ 27 ਮਿੰਟ ਤੱਕ ਚਲਿਆ। ਭਾਰਤੀ ਖਿਡਾਰੀ ਨੂੰ ਮੈਚ 'ਚ ਚਾਰ ਵਾਰ ਬ੍ਰੇਕ ਪੁਆਇੰਟ ਦਾ ਮੌਕਾ ਮਿਲਿਆ ਪਰ ਇਨ੍ਹਾਂ 'ਚੋਂ ਉਹ ਸਿਰਫ ਇਕ ਵਾਰ ਹੀ ਸਫਲ ਹੋ ਸਕੇ।


author

Tarsem Singh

Content Editor

Related News