ਅਮਰੀਕੀ ਓਪਨ ਕੁਆਲੀਫ਼ਾਇਰ ''ਚ ਭਾਰਤੀ ਚੁਣੌਤੀ ਖ਼ਤਮ

Friday, Aug 27, 2021 - 04:57 PM (IST)

ਅਮਰੀਕੀ ਓਪਨ ਕੁਆਲੀਫ਼ਾਇਰ ''ਚ ਭਾਰਤੀ ਚੁਣੌਤੀ ਖ਼ਤਮ

ਸਪੋਰਟਸ ਡੈਸਕ- ਅਮਰੀਕੀ ਓਪਨ ਕੁਆਲੀਫ਼ਾਇਰ 'ਚ ਭਾਰਤ ਦੀ ਸਿੰਗਲ ਵਰਗ 'ਚ ਚੁਣੌਤੀ ਖ਼ਤਮ ਹੋ ਗਈ ਜਦੋਂ ਪ੍ਰਜਨੇਸ਼ ਗੁਣੇਸ਼ਵਰਨ ਨੂੰ ਦੂਜੇ ਦੌਰ 'ਚ ਅਮਰੀਕਾ ਦੇ ਕ੍ਰਿਸਟੋਫ਼ਰ ਯੂਬੈਂਸ ਨੇ ਸਿੱਧੇ ਸੈੱਟਾਂ 'ਚ ਹਰਾ ਦਿੱਤਾ। ਦੁਨੀਆ ਦੇ 156ਵੇਂ ਨੰਬਰ ਦੇ ਭਾਰਤੀ ਖਿਡਾਰੀ ਨੂੰ 216ਵੀਂ ਰੈਂਕਿੰਗ ਵਾਲੇ ਯੂਬੈਂਕਸ ਨੇ 6-3, 6-4 ਨਾਲ ਹਰਾਇਆ।

ਗੁਣੇਸ਼ਵਰਨ ਨੇ 2019 'ਚ ਮੁੱਖ ਡਰਾਅ 'ਚ ਕੁਆਲੀਫ਼ਾਈ ਕੀਤਾ ਸੀ ਜਿੱਥੇ ਉਨ੍ਹਾਂ ਨੂੰ ਰੂਸ ਦੇ ਦਾਨਿਲ ਮੇਦਵੇਦੇਵ ਨੇ ਪਹਿਲੇ ਦੌਰ 'ਚ ਹਰਾ ਦਿੱਤਾ ਸੀ। ਭਾਰਤ ਦੇ ਸੁਮਿਤ ਨਾਗਲ ਤੇ ਰਾਮਕੁਮਾਰ ਰਾਮਨਾਥਨ ਪਹਿਲੇ ਹੀ ਦੌਰ 'ਚ ਹਾਰ ਚੁੱਕੇ ਹਨ। ਨਾਗਲ ਨੂੰ ਅਰਜਨਟੀਨਾ ਦੇ ਜੁਆਨ ਪਾਬਲੋ ਫਿਕੋਵਿਚ ਨੇ 7-5, 4-6, 6-3 ਨਾਲ ਹਰਾਇਆ ਜਦਕਿ ਰਾਮਕੁਮਾਰ ਰਾਮਨਾਥਨ ਨੂੰ ਰੂਸ ਦੇ ਐਵਜੇਨੀ ਡਾਨਸਕਾਇ ਨੇ 4-6, 7-6, 6-4 ਨਾਲ ਹਰਾਇਆ। ਅੰਕਿਤਾ ਰੈਨਾ ਮਹਿਲਾ ਸਿੰਗਲ ਕੁਆਲੀਫ਼ਾਇਰ ਦੇ ਪਹਿਲੇ ਦੌਰ 'ਚ ਅਮਰੀਕਾ ਦੀ ਜੈਮੀ ਲੋਏਬ ਤੋਂ 3-6, 6-2, 4-6 ਨਾਲ ਹਾਰ ਗਈ।


author

Tarsem Singh

Content Editor

Related News