ਪ੍ਰਜਨੇਸ਼ ਬੇਂਡਿਗੋ ਚੈਲੰਜਰ ''ਚੋਂ ਬਾਹਰ
Wednesday, Jan 08, 2020 - 02:50 AM (IST)

ਬੇਂਡਿੰਗੋ (ਆਸਟਰੇਲੀਆ)- ਪ੍ਰਜਨੇਸ਼ ਗੁਣੇਸ਼ਵਰਨ ਮੰਗਲਵਾਰ ਨੂੰ ਇੱਥੇ ਜਾਪਾਨ ਦੇ ਟੇਰੋ ਡੇਨੀਅਲ ਵਿਰੁੱਧ ਸਖਤ ਚੁਣੌਤੀ ਪੇਸ਼ ਕਰਨ ਦੇ ਬਾਵਜੂਦ ਦੂਜੇ ਦੌਰ ਵਿਚ ਹਾਰ ਦੇ ਨਾਲ ਬੇਂਡਿਗੋ ਚੈਂਲਜਰ ਟੈਨਿਸ ਟੂਰਨਾਮੈਂਟ 'ਚੋਂ ਬਾਹਰ ਹੋ ਗਿਆ ਹੈ। ਦੁਨੀਆ ਦੇ 122ਵੇਂ ਨੰਬਰ ਦਾ ਖਿਡਾਰੀ ਪ੍ਰਜਨੇਸ਼ ਨੂੰ 1,62, 480 ਡਾਲਰ ਦੀ ਇਨਾਮੀ ਏ. ਟੀ. ਪੀ. ਚੈਲੰਜਰ ਚੈਂਪੀਅਨਸ਼ਿਪ ਵਿਚ ਜਾਪਾਨ ਦੇ ਖਿਡਾਰੀ ਵਿਰੁੱਧ 4-6, 6-7 ਨਾਲ ਹਾਰ ਝੱਲਣੀ ਪਈ, ਜਿਸ ਦੀ ਰੈਂਕਿੰਗ ਉਸ ਤੋਂ 16 ਸਥਾਨ ਬਿਹਤਰ ਹੈ।
ਭਾਰਤੀ ਖਿਡਾਰੀ ਇਕ ਘੰਟਾ ਤੇ 30 ਮਿੰਟ ਚੱਲੇ ਮੁਕਾਬਲੇ ਦੌਰਾਨ 6 'ਚੋਂ ਇਕ ਹੀ ਬ੍ਰੇਕ ਪੁਆਇੰਟ ਦਾ ਫਾਇਦਾ ਚੁੱਕ ਸਕਿਆ ਜਦਕਿ ਉਨ੍ਹਾਂ ਨੇ ਆਪਣੇ ਵਿਰੁੱਧ ਅੱਠ 'ਚੋਂ 6 ਬ੍ਰੇਕ ਪੁਆਇੰਟ ਬਚਾਏ। ਪ੍ਰਜਨੇਸ਼ ਨੇ ਪੀ. ਟੀ. ਆਈ. ਨੂੰ ਕਿਹਾ ਕਿ ਇਹ ਕਰੀਬੀ ਮੈਚ ਸੀ ਤੇ ਮੈਨੂੰ ਬਹੁਤ ਮੌਕੇ ਮਿਲੇ ਪਰ ਮੈਂ ਇਸਦਾ ਫਾਇਦਾ ਨਹੀਂ ਚੁੱਕ ਸਕਿਆ। ਮੈਂ ਬਹੁਤ ਗਲਤੀਆਂ ਕੀਤੀਆਂ। ਮੈਂ ਹਮਲਾਵਰ ਸੀ ਤੇ ਮੈਂ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਤੇ ਇਹ ਅੱਜ ਦੇ ਮੈਚ ਦਾ ਸਕਾਰਾਤਮਕ ਪੱਖ ਰਿਹਾ।