ਵਿਸ਼ਵ ਯੂਥ ਸ਼ਤਰੰਜ ਚੈਂਪੀਅਨਸ਼ਿਪ ''ਚ ਪ੍ਰਗਿਆਨੰਦਾ ਖਿਤਾਬ ਵੱਲ ਵਧਿਆ
Friday, Oct 11, 2019 - 12:23 AM (IST)

ਮੁੰਬਈ (ਨਿਕਲੇਸ਼ ਜੈਨ)- ਵਿਸ਼ਵ ਯੂਥ ਸ਼ਤਰੰਜ ਚੈਂਪੀਅਨਸ਼ਿਪ ਦੇ ਅੰਡਰ-18 ਵਿਚ ਭਾਰਤ ਦੇ ਆਰ. ਪ੍ਰਗਿਆਨੰਦਾ ਨੇ ਬੇਲਾਰੂਸ ਦੇ ਜਾਰੂਬਿਤਸਕੀ ਵਿਯਚਸਲੋ ਨੂੰ ਹਰਾਉਂਦਿਆਂ 7.5 ਅੰਕਾਂ ਨਾਲ ਸਿੰਗਲ ਬੜ੍ਹਤ ਬਰਕਰਾਰ ਕਰ ਲਈ ਹੈ। ਅਜਿਹੇ ਵਿਚ ਜਦੋਂ ਸਿਰਫ ਹੁਣ 2 ਰਾਊਂਡ ਹੀ ਬਾਕੀ ਰਹਿ ਗਏ ਹਨ, ਉਸਦੀ ਇਹ ਬੜ੍ਹਤ ਬੇਹੱਦ ਮਹੱਤਵਪੂਰਨ ਹੈ ਤੇ ਉਸਦੇ ਖਿਤਾਬ ਜਿੱਤਣ ਦੀ ਹੁਣ ਕਾਫੀ ਚੰਗੀ ਸੰਭਾਵਨਾ ਨਜ਼ਰ ਆ ਰਹੀ ਹੈ। ਸਿਸਿਲੀਅਨ ਓਪਨਿੰਗ ਵਿਚ ਹੋਏ ਇਸ ਮੁਕਾਬਲੇ ਵਿਚ ਕਾਲੇ ਮੋਹਰਿਆਂ ਨਾਲ ਖੇਡਦੇ ਹੋਏ ਪ੍ਰਗਿਆਨੰਦਾ ਨੇ ਆਪਣੇ ਹਾਥੀ ਦੇ ਸ਼ਾਨਦਾਰ ਐੈਂਡ ਗੇਮ ਦੀ ਮਦਦ ਨਾਲ 63 ਚਾਲਾਂ ਵਿਚ ਲਗਭਗ ਡਰਾਅ ਮੈਚ ਜਿੱਤ ਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ। ਪ੍ਰਗਿਆਨੰਦਾ ਤੋਂ ਇਲਾਵਾ ਅੰਡਰ-18 ਬਾਲਿਕਾ ਵਰਗ ਵਿਚ ਵੰਤਿਕਾ ਅਗਰਵਾਲ, ਅੰਡਰ-16 ਵਿਚ ਸਾਇਨਾ ਸੋਨਾਲਿਕਾ, ਅੰਡਰ-16 ਬਾਲਕ ਵਰਗ ਵਿਚ ਕੁਸ਼ਾਗਰ ਮੋਹਨ ਤੇ ਅਰੋਣਯਕ ਘੋਸ਼, ਅਡੰਰ-14 ਵਰਗ ਐੱਲ. ਆਰ. ਸ਼੍ਰੀਹਰੀ, ਅਭਿਨੰਦਨ ਆਰ, ਬਾਲਕਾ ਵਰਗਾ ਅੰਡਰ-16 ਵਿਚ ਦਿਵਿਆ ਦੇਸ਼ਮੁਖ ਤੇ ਰਕਸ਼ਿਤਾ ਰਵੀ ਚਾਂਦੀ ਤੇ ਕਾਂਸੀ ਤਮਗੇ ਦੀ ਦੌੜ ਵਿਚ ਸ਼ਾਮਲ ਹਨ।