ਛੇਤੀ ਹੀ ਹੋਵੇਗਾ ਰਾਸ਼ਟਰੀ ਫੁੱਟਬਾਲ ਟੀਮ ਦਾ ਐਲਾਨ : ਪ੍ਰਫੁੱਲ ਪਟੇਲ
Monday, Apr 08, 2019 - 02:54 PM (IST)

ਨਵੀਂ ਦਿੱਲੀ— ਸਰਬ ਭਾਰਤੀ ਫੁੱਟਬਾਲ ਮਹਾਸੰਘ ਦੇ ਪ੍ਰਧਾਨ ਪ੍ਰਫੁੱਲ ਪਟੇਲ ਨੇ ਕਿਹਾ ਕਿ ਰਾਸ਼ਟਰੀ ਫੁੱਟਬਾਲ ਕੋਚ ਦੀ ਨਿਯੁਕਤੀ ਛੇਤੀ ਹੀ ਕੀਤੀ ਜਾਵੇਗੀ ਅਤੇ ਮਿਆਰਾਂ 'ਤੇ ਖਰੇ ਉਤਰਨ 'ਤੇ ਕਿਸੇ ਵੱਡੇ ਨਾਂ 'ਤੇ ਵੀ ਮੁਹਰ ਲਗਾਈ ਜਾ ਸਕਦੀ ਹੈ। ਏ.ਆਈ.ਐੱਫ.ਐੱਫ. ਨੂੰ ਇਸ ਅਹੁਦੇ ਲਈ 250 ਤੋਂ ਵੱਧ ਬੇਨਤੀਆਂ ਮਿਲੀਆਂ ਹਨ। ਏ.ਐੱਫ.ਸੀ. ਏਸ਼ੀਆਈ ਕੱਪ 'ਚ ਭਾਰਤੀ ਟੀਮ ਦੇ ਨਾਕਆਊਟ ਗੇੜ 'ਚ ਨਹੀਂ ਪਹੁੰਚਣ ਦੇ ਬਾਅਦ ਸਟੀਫਨ ਕੋਂਸਟੇਨਟਾਈਨ ਨੇ ਅਸਤੀਫਾ ਦੇ ਦਿੱਤਾ ਸੀ। ਉਸ ਤੋਂ ਬਾਅਦ ਤੋਂ ਇਹ ਅਹੁਦਾ ਖਾਲੀ ਪਿਆ ਹੈ।
ਸੂਤਰਾਂ ਮੁਤਾਬਕ 250 'ਚੋਂ 35 ਉਮੀਦਵਾਰ ਯੂਰਪ ਜਾਂ ਹੋਰ ਦੇਸ਼ਾਂ 'ਚ ਪ੍ਰਸਿੱਧ ਕੋਚ ਹਨ। ਪਟੇਲ ਨੇ ਪੱਤਰਕਾਰਾਂ ਨੂੰ ਕਿਹਾ, ''ਜੇਕਰ ਉਮੀਦਵਾਰ ਮਿਆਰਾਂ 'ਤੇ ਖਰਾ ਉਤਰਦਾ ਹੈ ਅਤੇ ਯੋਗ ਹੈ ਤਾਂ ਅਸੀਂ ਵੱਡੇ ਨਾਂ 'ਤੇ ਵੀ ਮੁਹਰ ਲਗਾ ਸਕਦੇ ਹਨ।'' ਉਨ੍ਹਾਂ ਕਿਹਾ, ''ਨਿਯੁਕਤੀ ਛੇਤੀ ਹੀ ਕੀਤੀ ਜਾਵੇਗੀ। ਸ਼ਾਇਦ ਇਸ ਮਹੀਨੇ ਦੇ ਅੰਤ ਤੱਕ।'' ਭਾਰਤੀ ਟੀਮ ਦੇ ਕੋਚ ਦੇ ਅਹੁਦੇ ਲਈ ਇਟਲੀ ਦੇ ਜੀਓਵਾਨਡੀ ਡਿ ਬੀਆਸੀ, ਸਵੀਡਨ ਦੇ ਹਰਕਾਨ ਐਰੀਕਸਨ, ਫਰਾਂਸ ਦੇ ਰੇਮੰਡ ਡੋਮੇਨੇਕ ਅਤੇ ਇੰਗਲੈਂਡ ਦੇ ਸੈਮ ਅਰਲਾਡਿਸ ਦੇ ਨਾਂ ਦੀਆਂ ਵੀ ਅਟਕਲਾਂ ਲਗਾਈਆਂ ਜਾ ਰਰਹੀਆਂ ਹਨ। ਬੇਨਤੀ ਕਰਨ ਦੀ ਆਖਰੀ ਤਰੀਕ 29 ਮਾਰਚ ਸੀ।