ਪ੍ਰਦੀਪ ਨੇ ਸਨੈਚ 'ਚ ਨਿਜੀ ਸਭ ਤੋਂ ਸਰਵਸ਼੍ਰੇਸ਼ਠ ਪ੍ਰਦਰਸ਼ਨ ਕਰਕੇ ਜਿੱਤਿਆ ਸੋਨ ਤਮਗਾ

02/07/2020 10:45:27 AM

ਸਪੋਰਟਸ ਡੈਸਕ— ਰਾਸ਼ਟਰਮੰਡਲ ਖੇਡਾਂ ਦੇ ਚਾਂਦੀ ਤਮਗਾ ਜੇਤੂ ਪ੍ਰਦੀਪ ਸਿੰਘ ਨੇ ਸਨੈਚ ਮੁਕਾਬਲੇ 'ਚ ਆਪਣਾ ਸਭ ਤੋਂ ਸਰਵਸ਼੍ਰੇਸ਼ਠ ਪ੍ਰਦਰਸ਼ਨ ਕਰਦੇ ਹੋਏ ਇੱਥੇ ਰਾਸ਼ਟਰੀ ਵੇਟਲਿਫਟਿੰਗ ਚੈਂਪਿਅਨਸ਼ਿਪ 'ਚ ਪੁਰਸ਼ 102 ਕਿ. ਗ੍ਰਾ. ਵਰਗ ਦਾ ਸੋਨ ਤਮਗਾ ਜਿੱਤ ਲਿਆ। ਪ੍ਰਦੀਪ ਨੇ ਸਨੈਚ 'ਚ ਆਪਣੇ ਤੀਜੀ ਕੋਸ਼ਿਸ਼ 'ਚ 151 ਕਿ. ਗ੍ਰਾ ਦਾ ਨਿਜੀ ਸਭ ਤੋਂ ਸਰਵਸ਼੍ਰੇਸ਼ਠ ਪ੍ਰਦਰਸ਼ਨ ਕੀਤਾ। ਉਨ੍ਹਾਂ ਨੇ ਕਲੀਨ ਅਤੇ ਜਰਕ 'ਚ 195 ਕਿ. ਗ੍ਰਾ ਦੇ ਨਾਲ ਕੁਲ 346 ਕਿ. ਗ੍ਰਾ ਭਾਰ ਚੁੱਕਿਆ। ਸੈਨਾ ਦੇ ਸ਼ੁਭਮ (145 ਅਤੇ 180 ਕਿ. ਗ੍ਰਾ) ਦੂਜੇ ਸਥਾਨ 'ਤੇ ਰਹੇ। ਉਨ੍ਹਾਂ ਨੇ ਪ੍ਰਦੀਪ ਤੋਂ 21 ਕਿ. ਗ੍ਰਾ ਘੱਟ ਭਾਰ ਚੁੱਕਿਆ। ਪ੍ਰਦੀਪ ਨੇ ਪਿਛਲੇ ਸਾਲ ਚੀਨ 'ਚ ਓਲੰਪਿਕ ਕੁਆਲੀਫਾਇੰਗ ਏਸ਼ੀਆਈ ਚੈਂਪੀਅਨਸ਼ਿਪ ਦੌਰਾਨ ਕੁਲ 351 ਕਿ. ਗ੍ਰਾ (150 ਅਤੇ 201 ਕਿ. ਗ੍ਰਾ) ਭਾਰ ਚੁੱਕ ਕੇ ਤਿੰਨੋਂ ਵਰਗ 'ਚ ਆਪਣਾ ਨਿਜੀ ਸਭ ਤੋਂ ਸਰਵਸ਼ੇਸ਼ਠ ਪ੍ਰਦਰਸ਼ਨ ਕੀਤਾ ਸੀ। PunjabKesariਪੁਰਸ਼ 96 ਕਿ. ਗ੍ਰਾ ਵਰਗ 'ਚ ਵਿਕਾਸ ਠਾਕੁਰ ਨੇ ਸਨੈਚ 'ਚ 154 ਅਤੇ ਕਲੀਨ ਅਤੇ ਜਰਕ 'ਚ 192 ਕਿ. ਗ੍ਰਾ ਦੇ ਨਾਲ ਕੁਲ 346 ਕਿ. ਗ੍ਰਾ ਭਾਰ ਚੁੱਕ ਕੇ ਖਿਤਾਬ ਜਿੱਤਿਆ। ਮਹਿਲਾ 76 ਕਿ. ਗ੍ਰਾ ਵਰਗ 'ਚ ਦੀਪਿਕਾ ਹਾਂਡਾ (92 ਅਤੇ 119 ਕਿ. ਗ੍ਰਾ) ਕੁਲ 211 ਕਿ. ਗ੍ਰਾ ਭਾਰ ਚੁੱਕ ਕੇ ਚੈਂਪੀਅਨ ਬਣੀ ਜਦੋਂ ਕਿ ਮਬਿਲਾ 81 ਕਿ. ਗ੍ਰਾ ਵਰਗ 'ਚ ਸ਼ਰ੍ਰਸ਼ਟੀ ਸਿੰਘ (93 ਕਿ. ਗ੍ਰਾ ਅਤੇ 112 ਕਿ. ਗ੍ਰਾ) ਕੁਲ 205 ਕਿ. ਗ੍ਰਾ ਭਾਰ 'ਚੁਚੁੱਕ ਕੇ ਟਾਪ 'ਤੇ ਰਹੇ।


Related News