ਜਗਜੀਤ ਅਕੈਡਮੀ ਦੇ ਪ੍ਰਦੀਪ ਕੁਮਾਰ ਨੇ ਅੰਤਰਰਾਸ਼ਰਟੀ ਪੁਲਸ ਖੇਡਾਂ ''ਚ ਜਿੱਤਿਆ ਗੋਲਡ ਮੈਡਲ

Thursday, Sep 26, 2019 - 12:58 AM (IST)

ਜਗਜੀਤ ਅਕੈਡਮੀ ਦੇ ਪ੍ਰਦੀਪ ਕੁਮਾਰ ਨੇ ਅੰਤਰਰਾਸ਼ਰਟੀ ਪੁਲਸ ਖੇਡਾਂ ''ਚ ਜਿੱਤਿਆ ਗੋਲਡ ਮੈਡਲ

ਕਪੂਰਥਲਾ (ਭੂਸ਼ਣ)- ਦੇਸ਼ ਕਈ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਦੇ ਬੇਹਤਰੀਨ ਪਹਿਲਵਾਨਾਂ ਨੂੰ ਪਿਆਰ ਕਰ ਕੇ ਖੇਡ ਜਗਤ ਵਿਚ ਸ਼ਾਨਦਾਰ ਭੂਮਿਕਾ ਨਿਭਾਉਣ ਵਾਲੀ ਜਗਜੀਤ ਕੁਸ਼ਤੀ ਅਕੈਡਮੀ ਵਰਿਆਣਾ ਤੋਂ ਤਿਆਰ ਹੋਏ ਪੰਜਾਬ ਪੁਲਸ ਦੇ ਪਹਿਲਵਾਨ ਪ੍ਰਦੀਪ ਕੁਮਾਰ ਨੇ ਦੇਸ਼ ਦਾ ਨਾਂ ਰੌਸ਼ਨ ਕਰਦੇ ਹੋਏ ਚੀਨ 'ਚ ਪਿਛਲੇ ਦਿਨੀਂ ਆਯੋਜਿਤ ਅੰਤਰਰਾਸ਼ਟਰੀ ਪੁਲਸ ਅਤੇ ਫਾਇਰ ਖੇਡਾਂ 'ਚ ਸੋਨੇ ਦਾ ਤਮਗਾ ਹਾਸਲ ਕੀਤਾ ਹੈ।
ਏਸ਼ੀਆ ਅਤੇ ਯੂਰੋਪ ਦੇ ਮੰਨੇ-ਪ੍ਰਮੰਨੇ ਪਹਿਲਵਾਨਾਂ ਨੂੰ ਹਰਾਉਂਦੇ ਹੋਏ ਪ੍ਰਦੀਪ ਕੁਮਾਰ ਨੇ ਇਹ ਸ਼ਾਨਦਾਰ ਮੁਕਾਮ ਹਾਸਲ ਕੀਤਾ ਹੈ।ਆਪਣੇ ਇਸ ਮੁਕਾਮ ਨੂੰ ਹਾਸਲ ਕਰਨ ਵਿਚ ਸਭ ਤੋਂ ਵੱਡਾ ਯੋਗਦਾਨ ਪਹਿਲਵਾਨ ਪ੍ਰਦੀਪ ਕੁਮਾਰ ਨੇ ਜਗਜੀਤ ਕੁਸ਼ਤੀ ਅਕੈਡਮੀ ਵਰਿਆਣਾ ਦੇ ਮੁਖੀ ਅਤੇ ਪੰਜਾਬ ਪੁਲਸ ਦੇ ਐੱਸ. ਪੀ. ਜਗਜੀਤ ਸਿੰਘ ਸਰੋਆ ਵੱਲੋਂ ਦਿੱਤੀ ਗਈ ਕੁਸ਼ਤੀ ਦੀ ਟ੍ਰੇਨਿੰਗ ਨੂੰ ਦਿੱਤਾ ਹੈ।


author

Gurdeep Singh

Content Editor

Related News