ਬਹੁਤ ਸਾਰਾ ਤਿਆਗ ਕੀਤਾ, ਹੁਣ ਟੋਕੀਓ ’ਚ ਉਸ ਦਾ ਲਾਹਾ ਲੈਣਾ ਚਾਹੁੰਦਾ ਹਾਂ : ਸ਼੍ਰੀਜੇਸ਼
Saturday, Jul 17, 2021 - 07:29 PM (IST)
ਨਵੀਂ ਦਿੱਲੀ— ਲਗਾਤਾਰ ਤੀਜੇ ਤੇ ਸ਼ਾਇਦ ਆਪਣੇ ਆਖ਼ਰੀ ਓਲੰਪਿਕ ’ਚ ਹਿੱਸਾ ਲੈ ਰਹੇ ਹਾਕੀ ਟੀਮ ਦੇ ਤਜਰਬੇਕਾਰ ਗੋਲਕੀਪਰ ਪੀ. ਆਰ. ਸ਼੍ਰੀਜੇਸ਼ ਨੇ ਕਿਹਾ ਕਿ ਉਨ੍ਹਾਂ ਨੇ ਖੇਡਾਂ ਲਈ ਕਾਫ਼ੀ ਤਿਆਗ ਕੀਤਾ ਹੈ, ਜਿਸ ਦਾ ਉਹ ਟੋਕੀਓ ’ਚ ਹਰ ਕੀਮਤ ’ਤੇ ਲਾਹਾ ਲੈਣਾ ਚਾਹੁੰਦੇ ਹਨ। ਇਸ ਮਹੀਨੇ ਨੂੰ 23 ਤਾਰੀਖ਼ ਤੋਂ ਸ਼ੁਰੂ ਹੋਣ ਵਾਲੇ ਆਗਮੀ ਓਲੰਪਿਕ ’ਚ ਅੱਠ ਵਾਰ ਦੀ ਚੈਂਪੀਅਨ ਭਾਰਤੀ ਟੀਮ ਆਪਣੇ ਚਾਰ ਦਹਾਕੇ ਤੋਂ ਵੱਧ ਸਮੇਂ ਦੇ ਸੋਕੇ ਨੂੰ ਖ਼ਤਮ ਕਰਨਾ ਚਾਹੇਗੀ।
ਸੀਨੀਅਰ ਟੀਮ ਦੇ ਲਈ 2006 ’ਚ ਡੈਬਿਊ ਕਰਨ ਦੇ ਬਾਅਦ ਸ਼੍ਰੀਜੇਸ਼ ਦਾ ਸਿਰਫ਼ ਇਕ ਹੀ ਸੁਫ਼ਨਾ ਹੈ, ਉਲੰਪਿਕ ਤਮਗਾ ਜੇਤੂ ਬਣਨਾ। ਦੁਨੀਆ ਦੇ ਸਰਵਸ੍ਰੇਸ਼ਠ ਗੋਲਕੀਪਰਾਂ ’ਚ ਸ਼ਾਮਲ 35 ਸਾਲਾ ਸ਼੍ਰੀਜੇਸ਼ ਨੇ ਕਿਹਾ ਕਿ ਕੋਵਿਡ-19 ਮਹਾਮਾਰੀ ਵਿਚਾਲੇ ਇੰਨੇ ਲੰਬੇ ਸਮੇਂ ਤਕ ਆਪਣੇ ਪਰਿਵਾਰ ਤੋਂ ਦੂਰ ਰਹਿਣਾ ਉਨ੍ਹਾਂ ਲਈ ਮਾਨਸਿਕ ਤੌਰ ’ਤੇ ਬਹੁਤ ਮੁਸ਼ਕਲ ਸੀ। ਪਰ ਉਨ੍ਹਾਂ ਨੇ ਇਹ ਤਿਆਗ ਕੀਤਾ।
ਇਸ ਸਾਬਕਾ ਕਪਤਾਨ ਨੇ ਪੱਤਰਕਾਰਾਂ ਨੂੰ ਕਿਹਾ, ‘‘ਹਾਕੀ ’ਚ ਸਾਡਾ ਇਤਿਹਾਸ ਬਹੁਤ ਸ਼ਾਨਦਾਰ ਰਿਹਾ ਹੈ ਤੇ ਜਦੋਂ ਮੈਂ ਆਪਣੇ ਕਰੀਅਰ ’ਚ ਪਿੱਛੇ ਮੁੜ ਕੇ ਦੇਖਦਾ ਹਾਂ, ਤਾਂ ਮੈਨੂੰ ਪਤਾ ਲਗਦਾ ਹੈ ਕਿ ਮੇਰੇ ਕੋਲ ਬਹੁਤ ਸਾਰੇ ਐੱਫ. ਆਈ. ਐੱਚ. ਤਮਗ਼ੇ ਹਨ, ਮੇਰੇ ਕੋਲ ਲਗਭਗ ਹਰ ਟੂਰਨਾਮੈਂਟ ਦੇ ਤਮਗ਼ੇ ਹਨ। ਪਰ ਵਿਸ਼ਵ ਕੱਪ ਜਾਂ ਓਲੰਪਿਕ ਦਾ ਇਕ ਵੀ ਤਮਗ਼ਾ ਨਹੀਂ ਹੈ।’’ ਉਨ੍ਹਾਂ ਕਿਹਾ, ‘‘ਇਹ ਮੇਰਾ ਆਖ਼ਰੀ ਓਲੰਪਿਕ ਹੋ ਸਕਦਾ ਹੈ। ਮੇਰੇ ਲਈ ਇਹ ਇਸ ਬਾਰੇ ’ਚ ਹੈ ਕਿ ਮੈਂ ਖਿਡਾਰੀ ਦੇ ਤੌਰ ’ਤੇ ਇਸ ’ਚ ਕੀ ਹਾਸਲ ਕਰ ਸਕਦਾ ਹਾਂ। ਮੈਨੂੰ ਇਸ ਓਲੰਪਿਕ ’ਚ ਕੀ ਮਿਲ ਸਕਦਾ ਹੈ? ਇਹ ਸਿਰਫ਼ ਇਕ ਤਮਗ਼ਾ ਹੋ ਸਕਦਾ ਹੈ। ਇਹ ਉਹ ਸੁਫ਼ਨਾ ਹੈ ਜਿਸ ਨੇ ਮੈਨੂੰ ਸਭ ਕੁਝ ਛੱਡਣ ’ਚ ਮਦਦ ਕੀਤੀ।