ਧਾਕੜ ਗੇਂਦਬਾਜ਼ ਕੁਲਦੀਪ ਯਾਦਵ ਨੇ ਬਚਪਨ ਦੀ ਦੋਸਤ ਨਾਲ ਕੀਤੀ ਮੰਗਣੀ, ਕਈ ਖਿਡਾਰੀ ਪੁੱਜੇ
Wednesday, Jun 04, 2025 - 06:54 PM (IST)

ਸਪੋਰਟਸ ਡੈਸਕ- ਧਾਕੜ ਗੇਂਦਬਾਜ਼ ਕੁਲਦੀਪ ਯਾਦਵ ਨੇ ਆਪਣੀ ਬਚਪਨ ਦੀ ਦੋਸਤ ਵੰਸ਼ਿਕਾ ਨਾਲ ਮੰਗਣੀ ਕਰਵਾ ਲਈ। ਕੁਲਦੀਪ ਦੀ ਮੰਗਣੀ ਦੀ ਰਸਮ ਬੁੱਧਵਾਰ ਨੂੰ ਲਖਨਊ ਵਿੱਚ ਆਯੋਜਿਤ ਇੱਕ ਸਮਾਰੋਹ ਵਿੱਚ ਹੋਈ। ਇਸ ਸਮਾਰੋਹ ਵਿੱਚ ਯੂਪੀ ਦੇ ਕਈ ਸਟਾਰ ਕ੍ਰਿਕਟਰ ਅਤੇ ਪਰਿਵਾਰਕ ਮੈਂਬਰ ਸ਼ਾਮਲ ਹੋਏ।
ਇਹ ਵੀ ਪੜ੍ਹੋ : IPL 2025 ਦਾ ਸੀਜ਼ਨ ਰਿਹੈ ਰਿਕਾਰਡ ਤੋੜ, ਬਣੀਆਂ ਇੰਨੀਆਂ ਹਜ਼ਾਰ ਦੌੜਾਂ, ਚੌਕੇ-ਛੱਕਿਆਂ ਦੀ ਹੋਈ ਬਰਸਾਤ
ਆਈਪੀਐਲ ਵਿੱਚ ਦਿੱਲੀ ਕੈਪੀਟਲਜ਼ ਲਈ ਖੇਡਣ ਵਾਲੇ ਸਟਾਰ ਸਪਿਨਰ ਨੇ ਚੁੱਪ-ਚੁੱਪੀਤੇ ਮੰਗਣੀ ਕਰਵਾ ਲਈ। ਮੰਗਣੀ ਦੀ ਰਸਮ ਨੂੰ ਗੁਪਤ ਰੱਖਿਆ ਗਿਆ। ਭਾਰਤੀ ਟੀਮ ਦੇ ਚਾਈਨਾਮੈਨ ਗੇਂਦਬਾਜ਼ ਕੁਲਦੀਪ ਯਾਦਵ ਅਤੇ ਵੰਸ਼ਿਕਾ ਦੀ ਮੰਗਣੀ ਦੀ ਰਸਮ ਲਖਨਊ ਵਿੱਚ ਆਯੋਜਿਤ ਇੱਕ ਸਮਾਰੋਹ ਵਿੱਚ ਹੋਈ।
Kuldeep Yadav gets engaged to his childhood friend Vanshika. (Abhishek Tripathi).
— Mufaddal Vohra (@mufaddal_vohra) June 4, 2025
- Many congratulations to them. ❤️ pic.twitter.com/fdTncdtYa4
ਤੁਹਾਨੂੰ ਦੱਸ ਦੇਈਏ ਕਿ ਵੰਸ਼ਿਕਾ ਕਾਨਪੁਰ ਦੇ ਸ਼ਿਆਮ ਨਗਰ ਦੀ ਰਹਿਣ ਵਾਲੀ ਹੈ ਅਤੇ ਉਹ ਐਲਆਈਸੀ ਵਿੱਚ ਕੰਮ ਕਰਦੀ ਹੈ। ਵੰਸ਼ਿਕਾ ਅਤੇ ਕੁਲਦੀਪ ਯਾਦਵ ਬਚਪਨ ਦੇ ਦੋਸਤ ਹਨ। ਹੌਲੀ-ਹੌਲੀ ਦੋਸਤੀ ਪਿਆਰ ਵਿੱਚ ਬਦਲ ਗਈ ਅਤੇ ਹੁਣ ਦੋਵਾਂ ਦੀ ਮੰਗਣੀ ਹੋ ਗਈ। ਰਿੰਕੂ ਸਿੰਘ ਸਮੇਤ ਕਈ ਕ੍ਰਿਕਟਰ ਕੁਲਦੀਪ ਦੀ ਮੰਗਣੀ ਸਮਾਰੋਹ ਵਿੱਚ ਸ਼ਾਮਲ ਹੋਏ।
ਇਹ ਵੀ ਪੜ੍ਹੋ : ਦੇਸ਼ ਲਈ ਖੇਡੇਗਾ 'ਪੰਜਾਬ ਕਿੰਗਜ਼' ਦਾ ਨੌਜਵਾਨ ਖਿਡਾਰੀ! T-20 ਟੀਮ 'ਚ ਮਿਲੀ ਜਗ੍ਹਾ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8