ਪੂਜਾ ਵਸਤ੍ਰਕਾਰ ਸੱਟ ਕਾਰਨ ਡਬਲਯੂ. ਪੀ. ਐੱਲ. ’ਚੋਂ ਦੋ ਹਫਤਿਆਂ ਲਈ ਬਾਹਰ
Sunday, Jan 11, 2026 - 10:41 AM (IST)
ਨਵੀ ਮੁੰਬਈ– ਭਾਰਤ ਤੇ ਰਾਇਲ ਚੈਲੰਜਰਜ਼ ਬੈਂਗਲੁਰੂ (ਆਰ. ਸੀ. ਬੀ.) ਦੀ ਤੇਜ਼ ਗੇਂਦਬਾਜ਼ ਆਲਰਾਊਂਡਰ ਪੂਜਾ ਵਸਤ੍ਰਕਾਰ ਹੈਮਸਟ੍ਰਿੰਗ (ਮਾਸਪੇਸ਼ੀਆ) ਦੀ ਸੱਟ ਕਾਰਨ ਮੌਜੂਦਾ ਮਹਿਲਾ ਪ੍ਰੀਮੀਅਰ ਲੀਗ (ਡਬਲਯੂ. ਪੀ. ਐੱਲ.) ’ਚੋਂ ਘੱਟ ਤੋਂ ਘੱਟ ਦੋ ਹਫਤਿਆਂ ਲਈ ਬਾਹਰ ਹੋ ਗਈ ਹੈ। ਇਸ 26 ਸਾਲਾ ਖਿਡਾਰਨ ਨੇ ਆਪਣਾ ਪਿਛਲਾ ਮੁਕਾਬਲੇਬਾਜ਼ੀ ਮੈਚ ਅਕਤੂਬਰ 2024 ਵਿਚ ਟੀ-20 ਵਿਸ਼ਵ ਕੱਪ ਵਿਚ ਖੇਡਿਆ ਸੀ। ਉਸ ਨੂੰ ਪਿਛਲੇ ਸਾਲ ਨਵੰਬਰ ਵਿਚ ਮਹਿਲਾ ਪ੍ਰੀਮੀਅਰ ਲੀਗ ਦੀ ਨਿਲਾਮੀ ਵਿਚ 85 ਲੱਖ ਰੁਪਏ ਵਿਚ ਖਰੀਦਿਆ ਸੀ। ਉਸ ਦੇ ਇਸ ਲੀਗ ਨਾਲ ਵਾਪਸੀ ਦੀ ਉਮੀਦ ਸੀ।
