ਪੂਜਾ ਢਾਂਡਾ ਨੇ ਵਰਲਡ ਕੁਸ਼ਤੀ ਚੈਂਪੀਅਨਸ਼ਿਪ ਦੇ ਸੈਮੀਫਾਈਨਲ 'ਚ ਬਣਾਈ ਜਗ੍ਹਾ

09/18/2019 5:19:20 PM

ਸਪੋਰਟਸ ਡੈਸਕ— ਭਾਰਤੀ ਮਹਿਲਾ ਪਹਿਲਵਾਨ ਪੂਜਾ ਢਾਂਡਾ (59 ਕਿ.ਗ੍ਰਾ ) ਇੱਥੇ ਜਾਰੀ ਵਰਲਡ ਕੁਸ਼ਤੀ ਚੈਂਪੀਅਨਸ਼ਿਪ ਦੇ ਸੈਮੀਫਾਈਨਲ 'ਚ ਪਹੁੰਚ ਗਈ ਹੈ। 2018 ਵਰਲਡ ਚੈਂਪੀਅਨਸ਼ਿਪ ਦੀ ਕਾਂਸੀ ਤਮਗਾ ਜੇਤੂ ਪੂਜਾ ਨੇ ਬੁੱਧਵਾਰ ਨੂੰ ਕੁਆਟਰ ਫਾਈਨਲ 'ਚ ਮੌਜੂਦਾ ਏਸ਼ੀਅਨ ਚੈਂਪੀਅਨ ਜਾਪਾਨ ਦੀ ਯੂਜੁਕਾ ਇਨਾਗਾਕਿ ਨੂੰ 11-8 ਨਾਲ ਹਰਾਇਆ। ਜਾਪਾਨ ਦੀ ਯੂਜੁਕਾ ਇੰਗਾਕੀ ਖਿਲਾਫ 0-5 ਨਾਲ ਪਿਛੜਦੇ ਹੋਏ ਸ਼ਾਨਦਾਰ ਵਾਪਸੀ ਕੀਤੀ। ਉਨ੍ਹਾਂ ਨੇ ਮੁਕਾਬਲੇ 'ਚ ਵਾਪਸੀ ਕੀਤੀ ਪਰ ਉਹ ਫਿਰ ਵੀ 4-7 ਨਾਲ ਪਛੜ ਰਹੀ ਸੀ।
PunjabKesariਇਸ ਤੋਂ ਬਾਅਦ ਭਾਰਤੀ ਖਿਡਾਰੀ ਨੇ ਚੰਗੇ ਖੇਡ ਦਾ ਪ੍ਰਦਰਸ਼ਨ ਕਰਨ ਪੂਰੀ ਕੋਸ਼ਿਸ਼ 'ਚ ਲੱਗੀ ਹੋਈ ਸੀ। ਸਿਰਫ਼ 40 ਸੈਕਿੰਡ ਬਚੇ ਸਨ ਅਤੇ ਪੂਜਾ ਫਿਰ ਵੀ ਪਿੱਛੇ ਸੀ। 'ਤੇ ਉਨ੍ਹਾਂ ਨੇ ਚਾਰ ਅੰਕ ਹਾਸਲ ਕਰ ਬੜ੍ਹਤ ਬਣਾਈ ਅਤੇ ਇਸ ਨੂੰ ਕਾਇਮ ਰੱਖਿਆ ਜਿਸਦੇ ਨਾਲ ਉਨ੍ਹਾਂ ਦਾ ਸੈਮੀਫਾਈਨਲ 'ਚ ਜਗ੍ਹਾ ਪੱਕੀ ਹੋ ਗਈ। ਹੁਣ ਉਹ 2017 ਯੂਰਪੀ ਚੈਂਪੀਅਨ ਰੂਸ ਦੀ ਲਿਊਬੋਵ ਓਵਚਾਰੋਵਾ ਨਾਲ ਭਿੜੇਗੀ। ਪੂਜਾ ਪਿਛਲੇ ਸਾਲ ਬੁੱਡਾਪੇਸਟ 'ਚ ਵਰਲਡ ਚੈਂਪੀਅਨਸ਼ਿਪ ਤਮਗਾ ਜਿੱਤਣ ਵਾਲੀ ਚੌਥੀ ਭਾਰਤੀ ਬਣੀ ਸੀ ਅਤੇ ਹੁਣ ਉਹ ਦੋ ਤਮਗੇ ਜਿੱਤਣ ਵਾਲੀ ਦੇਸ਼ ਦੀ ਪਹਿਲੀ ਮਹਿਲਾ ਪਹਿਲਵਾਨ ਬਣ ਸਕਦੀ ਹੈ।

ਇਸ ਤੋਂ ਪਹਿਲਾਂ ਪੂਜਾ ਨੇ ਪਹਿਲੇ ਰਾਊਂਡ 'ਚ ਕਾਤਸਿਆਰਨਾ ਹੰਚਾਰ ਯਾਨੁਸ਼ਕੇਵਿਕ ਨੂੰ 12-2 ਨਾਲ ਹਾਰ ਦਿੱਤੀ ਸੀ। ਚੈਂਪੀਅਨਸ਼ਿਪ ਦੇ ਕੁਆਟਰ ਫਾਈਨਲ 'ਚ ਪੁੱਜਣ ਦੇ ਬਾਵਜੂਦ ਪੂਜਾ ਓਲੰਪਿਕ ਕੋਟਾ ਹਾਸਲ ਨਹੀਂ ਕਰ ਪਾਈ ਕਿਉਂਕਿ 59 ਕਿ.ਗ੍ਰਾ ਇਕ ਗੈਰ-ਓਲੰਪਿਕ ਭਾਰ ਵਰਗ ਹੈ।


Related News