ਪੋਂਟਿੰਗ ਫਿਰ ਤੋਂ ਕਿਸੇ IPL ਟੀਮ ਨੂੰ ਕੋਚਿੰਗ ਦੇਣ ਦੇ ਇੱਛੁਕ

Saturday, Aug 10, 2024 - 10:09 AM (IST)

ਪੋਂਟਿੰਗ ਫਿਰ ਤੋਂ ਕਿਸੇ IPL ਟੀਮ ਨੂੰ ਕੋਚਿੰਗ ਦੇਣ ਦੇ ਇੱਛੁਕ

ਦੁਬਈ– ਆਸਟ੍ਰੇਲੀਆ ਦਾ ਸਾਬਕਾ ਧਾਕੜ ਖਿਡਾਰੀ ਰਿਕੀ ਪੋਂਟਿੰਗ ਦਿੱਲੀ ਕੈਪੀਟਲਸ ਨਾਲ ਕਰਾਰ ਖਤਮ ਹੋਣ ਤੋਂ ਬਾਅਦ ਇੰਡੀਅਨ ਪ੍ਰੀਮੀਅਰ ਲੀਗ ਵਿਚ ਕਿਸੇ ਹੋਰ ਟੀਮ ਨਾਲ ਕੋਚ ਦੇ ਤੌਰ ’ਤੇ ਜੁੜਨ ਦਾ ਇੱਛੁਕ ਹੈ। ਆਸਟ੍ਰੇਲੀਆ ਦੇ ਸਭ ਤੋਂ ਸਫਲ ਕਪਤਾਨਾਂ ਵਿਚੋਂ ਇਕ ਪੋਂਟਿੰਗ ਨੇ ਕਿਹਾ ਕਿ ਦਿੱਲੀ ਦੀ ਫ੍ਰੈਂਚਾਈਜ਼ੀ ਕਿਸੇ ਭਾਰਤੀ ਨੂੰ ਮੁੱਖ ਕੋਚ ਬਣਾ ਸਕਦੀ ਹੈ। ਪੋਂਟਿੰਗ ਦੇ 7 ਸਾਲ ਦੇ ਕਾਰਜਕਾਲ ਤੋਂ ਬਾਅਦ ਪਿਛਲੇ ਮਹੀਨੇ ਦਿੱਲੀ ਕੈਪੀਟਲਸ ਵਿਚ ਉਸ ਨੂੰ ਮੁੱਖ ਕੋਚ ਦੇ ਅਹੁਦੇ ਤੋਂ ਹਟਾਉਣ ਦਾ ਫੈਸਲਾ ਕੀਤਾ ਸੀ। ਟੀਮ ਨੂੰ ਆਪਣੇ ਕਾਰਜਕਾਲ ਵਿਚ ਇਕ ਵੀ ਖਿਤਾਬ ਨਾ ਦਿਵਾ ਸਕਣ ਕਾਰਨ ਉਸ ਨੂੰ ਇਸ ਫ੍ਰੈਂਚਾਈਜ਼ੀ ਤੋਂ ਵੱਖ ਹੋਣਾ ਪਿਆ। ਉਹ ਹਾਲਾਂਕਿ ਫਿਰ ਤੋਂ ਕਿਸੇ ਟੀਮ ਨਾਲ ਜੁੜਨ ਲਈ ਤਿਆਰ ਹੈ।
ਪੋਂਟਿੰਗ ਨੇ ਕਿਹਾ, ‘‘ਮੈਂ ਆਈ. ਪੀ. ਐੱਲ. ਵਿਚ ਫਿਰ ਤੋਂ ਕੋਚਿੰਗ ਦੇਣਾ ਪਸੰਦ ਕਰਾਂਗਾ। ਆਈ. ਪੀ. ਐੱਲ. ਵਿਚ ਜੁੜਨ ਤੋਂ ਬਾਅਦ ਹਰ ਸਾਲ ਮੈਂ ਬਹੁਤ ਚੰਗਾ ਸਮਾਂ ਬਿਤਾਇਆ, ਭਾਵੇਂ ਉਹ ਇਕ ਖਿਡਾਰੀ ਦੇ ਰੂਪ ਵਿਚ ਸ਼ੁਰੂਆਤੀ ਦਿਨ ਹੋਵੇ ਜਾਂ ਦੋ ਸਾਲ ਤਕ ਮੁੰਬਈ ਦੇ ਕੋਚ ਦੇ ਰੂਪ ਵਿਚ ਬਿਤਾਇਆ ਸਮਾਂ ਹੋਵੇ।’’


author

Aarti dhillon

Content Editor

Related News