IPL ਖਿਤਾਬ ਜਿੱਤਣ ਤੋਂ ਬਾਅਦ ਪੋਲਾਰਡ ਨੇ ਦਿੱਤਾ ਬ੍ਰਾਵੋ ਨੂੰ ਜਵਾਬ, ਕਹੀ ਇਹ ਗੱਲ

Thursday, Nov 12, 2020 - 03:01 AM (IST)

IPL ਖਿਤਾਬ ਜਿੱਤਣ ਤੋਂ ਬਾਅਦ ਪੋਲਾਰਡ ਨੇ ਦਿੱਤਾ ਬ੍ਰਾਵੋ ਨੂੰ ਜਵਾਬ, ਕਹੀ ਇਹ ਗੱਲ

ਦੁਬਈ- ਮੁੰਬਈ ਇੰਡੀਅਨਜ਼ ਨੇ ਲਗਾਤਾਰ ਦੂਜੀ ਬਾਰ ਆਈ. ਪੀ. ਦਾ ਖਿਤਾਬ ਆਪਣੇ ਨਾਂ ਕਰ ਲਿਆ ਹੈ। ਇਸ ਦੇ ਨਾਲ ਹੀ ਮੁੰਬਈ ਦੇ ਆਲਰਾਊਂਡਰ ਖਿਡਾਰੀ ਕਿਰੋਨ ਪੋਲਾਰਡ ਨੇ ਆਪਣੇ ਨਾਂ ਟੀ-20 ਕ੍ਰਿਕਟ ਦਾ ਵੱਡਾ ਰਿਕਾਰਡ ਕਰ ਲਿਆ ਹੈ। ਪੋਲਾਰਡ ਹੁਣ ਸਭ ਤੋਂ ਜ਼ਿਆਦਾ ਟੀ-20 ਖਿਤਾਬ ਜਿੱਤਣ ਵਾਲੇ ਖਿਡਾਰੀ ਬਣ ਗਏ ਹਨ। ਉਨ੍ਹਾਂ ਨੇ ਆਈ. ਪੀ. ਐੱਲ. ਚੈਂਪੀਅਨ ਬਣਨ ਤੋਂ ਬਾਅਦ ਬ੍ਰਾਵੋ ਨੂੰ ਨਿਸ਼ਾਨੇ 'ਤੇ ਲਿਆ ਤੇ ਉਸ 'ਤੇ ਤੰਜ ਕੱਸਿਆ।

PunjabKesari
ਆਈ. ਪੀ. ਐੱਲ. ਖਿਤਾਬ ਜਿੱਤਣ ਤੋਂ ਬਾਅਦ ਪੋਲਾਰਡ ਨੇ ਆਪਣੇ ਦੋਸਤ ਡਵੇਨ ਬ੍ਰਾਵੋ 'ਤੇ ਤੰਜ ਕੱਸਿਆ। ਪੋਲਾਰਡ ਨੇ ਕਿਹਾ ਕਿ ਬ੍ਰਾਵੋ ਤੁਸੀਂ ਮੇਰੇ ਤੋਂ ਪਿੱਛੇ ਹੋ। ਪੋਲਾਰਡ ਹੁਣ ਤੱਕ ਟੀ-20 ਦੇ 15 ਖਿਤਾਬ ਆਪਣੇ ਨਾਂ ਕਰ ਚੁੱਕਿਆ ਹੈ। ਉਸ ਤੋਂ ਪਿੱਛੇ ਉਸਦੇ ਦੋਸਤ ਤੇ ਵਿੰਡੀਜ਼ ਟੀਮ ਦੇ ਸਾਥੀ ਖਿਡਾਰੀ ਬ੍ਰਾਵੋ ਹਨ। ਬ੍ਰਾਵੋ ਦੇ ਨਾਂ 14 ਟੀ20 ਖਿਤਾਬ ਜਿੱਤਣ ਦਾ ਰਿਕਾਰਡ ਹੈ।
ਸਭ ਤੋਂ ਜ਼ਿਆਦਾ ਟੀ-20 ਫਾਈਨਲ ਜਿੱਤਣ ਵਾਲੇ ਖਿਡਾਰੀ

PunjabKesari
15- ਪੋਲਾਰਡ
14- ਡਵੇਨ ਬ੍ਰਾਵੋ
12- ਸ਼ੋਏਬ ਮਲਿਕ
10- ਰੋਹਿਤ ਸ਼ਰਮਾ
9- ਲਸਿਥ ਮਲਿੰਗਾ
ਜ਼ਿਕਰਯੋਗ ਹੈ ਕਿ ਇਸ ਸੀਜ਼ਨ 'ਚ ਪੋਲਾਰਡ ਨੇ 191.42 ਦੀ ਸਟ੍ਰਾਈਕ ਰੇਟ ਨਾਲ 268 ਦੌੜਾਂ ਬਣਾਈਆਂ ਹਨ। ਇਸ ਦੌਰਾਨ ਉਨ੍ਹਾਂ ਨੇ ਇਕ ਅਰਧ ਸੈਂਕੜਾ ਵੀ ਲਗਾਇਆ ਹੈ। ਮੈਚ ਤੋਂ ਬਾਅਦ ਪੋਲਾਰਡ ਨੇ ਕਿਹਾ ਕਿ ਇਹ ਬਹੁਤ ਸ਼ਾਨਦਾਰ ਹੈ ਤੇ ਸਾਡੇ ਲਈ ਬਹੁਤ ਮਾਈਨੇ ਵੀ ਰੱਖਦਾ ਹੈ। ਉਨ੍ਹਾਂ ਨੇ ਇਸਦੇ ਨਾਲ ਹੀ ਕਿਹਾ ਕਿ ਮੁੰਬਈ ਸਭ ਤੋਂ ਵਧੀਆ ਟੀ-20 ਟੀਮ ਹੈ।


author

Gurdeep Singh

Content Editor

Related News