ਵਾਈਡ ਗੇਂਦ ਨਾ ਦੇਣ 'ਤੇ ਪੋਲਾਰਡ ਨੂੰ ਆਇਆ ਗੁੱਸਾ, ਇੰਝ ਕੱਢੀ ਭੜਾਸ (ਵੀਡੀਓ)

5/13/2019 12:19:58 AM

ਜਲੰਧਰ— ਮੁੰਬਈ ਇੰਡੀਅਨਜ਼ ਦੇ ਨਾਰਾਜ਼ ਬੱਲੇਬਾਜ਼ ਕੀਰੋਨ ਪੋਲਾਰਡ ਨੇ ਐਤਵਾਰ ਨੂੰ ਇੱਥੇ ਚੇਨਈ ਸੁਪਰ ਕਿੰਗਜ਼ ਵਿਰੁੱਧ ਆਈ. ਪੀ. ਐੱਲ. ਫਾਈਨਲ ਦੌਰਾਨ ਵਾਈਡ ਲਾਈਨ ਦੇ ਨੇੜੇ ਸਟ੍ਰਾਈਕ ਲਈ ਤੇ ਇਸ ਤੋਂ ਬਾਅਦ ਪਿੱਚ ਤੋਂ ਲਗਭਗ ਬਾਹਰ ਚਲਾ ਗਿਆ, ਜਿਸ ਲਈ ਉਸ ਨੂੰ ਅੰਪਾਇਰਾਂ ਦੀ ਫਿੱਟਕਾਰ ਦਾ ਸਾਹਮਣਾ ਕਰਨਾ ਪਿਆ। ਮੁੰਬਈ ਦੀ ਪਾਰੀ ਦੇ ਆਖਰੀ ਓਵਰ ਵਿਚ ਪੋਲਾਰਡ ਲਗਾਤਾਰ ਵਾਈਡ ਲਾਈਨ ਵੱਲ ਖਿਸਕ ਰਿਹਾ ਸੀ ਤੇ ਬ੍ਰਾਵੋ ਨੇ ਇਸ ਨੂੰ ਸਮਝਦੇ ਹੋਏ ਵਾਈਡ ਲਾਈਨ ਦੇ ਬਾਹਰ ਲਗਾਤਾਰ ਤਿੰਨ ਗੇਂਦਾਂ ਕੀਤੀਆਂ। ਪਹਿਲੀ ਗੇਂਦ ਪੋਲਾਰਡ ਦੇ ਬੱਲੇ ਨਾਲ ਲੱਗੀ ਪਰ ਬਾਕੀ ਦੀਆਂ ਦੋ ਗੇਂਦਾਂ ਨੂੰ ਅੰਪਾਇਰ ਨਿਤਿਨ ਮੇਨਨ ਨੇ ਵਾਈਡ ਨਹੀਂ ਦਿੱਤਾ।

PunjabKesari

ਤੀਜੀ ਗੇਂਦ ਤੋਂ ਬਾਅਦ ਪੋਲਾਰਡ ਦੀ ਨਿਰਾਸ਼ਾ ਸਾਫ ਦੇਖੀ ਜਾ ਸਕਦੀ ਸੀ ਤੇ ਉਸ ਨੇ ਬਿਨਾਂ ਕੁਝ ਬੋਲੇ ਬੱਲਾ ਹਵਾ ਵਿਚ ਉਛਾਲ ਦਿੱਤਾ। ਬ੍ਰਾਵੋ ਇਸ ਤੋਂ ਬਾਅਦ ਜਦੋਂ ਚੌਥੀ ਗੇਂਦ ਸੁੱਟਣ ਲਈ ਵਧਿਆ ਤਾਂ ਪੋਲਾਰਡ ਨੇ ਸਟੰਪ ਖਾਲੀ ਛੱਡ ਦਿੱਤੀਆਂ ਤੇ ਵਾਈਡ ਲਾਈਨ ਵੱਲ ਵਧ ਗਿਆ। ਖੇਡ ਭਾਵਨਾ ਦੇ ਉਲਟ ਇਸ ਵਤੀਰੇ ਲਈ ਸਕੁਆਇਰ ਲੈੱਗ ਅੰਪਾਇਰ ਇਯਾਨ ਗੋਲਡ ਤੇ ਮੇਨਨ ਨੇ ਇਸ ਸੀਨੀਅਰ ਬੱਲੇਬਾਜ਼ ਨੂੰ ਫਿੱਟਕਾਰ ਲਾਈ। ਪੋਲਾਰਡ ਨੇ ਹਾਲਾਂਕਿ ਇਸ ਦੌਰਾਨ ਵਿਰੋਧ ਸਵਰੂਪ ਕੁਝ ਨਹੀਂ ਕਿਹਾ ਤੇ ਬੱਲੇਬਾਜ਼ੀ ਲਈ ਤਿਆਰ ਹੋ ਗਿਆ।

PunjabKesari

 ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Gurdeep Singh

Edited By Gurdeep Singh